24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਪ੍ਰਧਾਨ ਮੰਤਰੀ ਮੋਦੀ ਨੇ 11 ਸਾਲਾਂ ’ਚ ਬਦਲ ਦਿੱਤਾ ਦੇਸ਼ ਦਾ ਚਿਹਰਾ- ਨਾਇਬ ਸਿੰਘ ਸੈਣੀ

ਨਵੀਂ ਦਿੱਲੀ, 13 ਫਰਵਰੀ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਸ ਨੂੰ ਵਿਰੋਧੀ ਧਿਰ ਮੰਨਿਆ ਜਾਂਦਾ ਹੈ, ਆਪਣੀ ਭੂਮਿਕਾ ਨਿਭਾਉਣ ਵਿਚ ਵੀ ਅਸਮਰੱਥ....

ਅਜੀਤ ਡੈਸਕ 13-02-2026

ਨਵੀਂ ਦਿੱਲੀ, 13 ਫਰਵਰੀ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਸ ਨੂੰ ਵਿਰੋਧੀ ਧਿਰ ਮੰਨਿਆ ਜਾਂਦਾ ਹੈ, ਆਪਣੀ ਭੂਮਿਕਾ ਨਿਭਾਉਣ ਵਿਚ ਵੀ ਅਸਮਰੱਥ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਿਰੋਧੀ ਧਿਰ ਦੇ ਨੇਤਾ ਸਨ। ਕਾਂਗਰਸ ਨੂੰ ਵਿਰੋਧੀ ਧਿਰ ਦੀ ਭੂਮਿਕਾ ਨੂੰ ਸਮਝਣ ਲਈ ਉਨ੍ਹਾਂ ਦੇ ਜੀਵਨ ਦਾ ਅਧਿਐਨ ਕਰਨਾ ਚਾਹੀਦਾ ਹੈ।

ਸ਼ਾਇਦ ਉਹ ਆਪਣੀ ਇੱਜ਼ਤ ਅਤੇ ਸਤਿਕਾਰ ਭੁੱਲ ਗਏ ਹਨ। ਕਾਂਗਰਸ ਨੇ 55 ਸਾਲ ਰਾਜ ਕੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ 11 ਸਾਲ ਰਾਜ ਕੀਤਾ। ਕਾਂਗਰਸ ਨੂੰ ਪ੍ਰਧਾਨ ਮੰਤਰੀ ਮੋਦੀ ਨਾਲੋਂ ਪੰਜ ਗੁਣਾ ਵੱਧ ਸਮਾਂ ਮਿਲਿਆ। ਦੇਸ਼ ਦੀ ਕੀ ਹਾਲਤ ਹੈ? ਦੇਸ਼ ਲਗਾਤਾਰ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸਿਆ ਹੋਇਆ ਹੈ। ਦੇਸ਼ ਦੇ ਅੰਦਰ ਵਿਕਾਸ ਦੀ ਜੋ ਗਤੀ ਹੋਣੀ ਚਾਹੀਦੀ ਸੀ ਉਹ ਰੁਕ ਗਈ ਹੈ। 11 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਚਿਹਰਾ ਬਦਲ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਰੋਧੀ ਸਾਥੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਸਦਾ ਅਪਮਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਜੋ ਵੀ ਕੰਮ ਕੀਤਾ ਹੈ, ਉਸ ਵਿਚ ਘੁਟਾਲੇ ਕੀਤੇ ਹਨ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਵਿਕਰਮ ਭੱਟ ਤੇ ਉਨ੍ਹਾਂ ਨੂੰ ਪਤਨੀ ਨੂੰ ਦਿੱਤੀ ਅੰਤਰਿਮ ਜ਼ਮਾਨਤ ਅਗਲੀ ਖ਼ਬਰ 'ਆਪ' ਦੇ ਸੁਬਾ ਪ੍ਰਧਾਨ ਅਮਨ ਅਰੋੜਾ ਨੂੰ ਸਦਮਾ, ਸਹੁਰਾ ਸੰਦੀਪ ਗਿਲਹੋਤਰਾ ਦਾ ਦਿਹਾਂਤ