23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ

ਮਾਛੀਵਾੜਾ ਸਾਹਿਬ (ਲੁਧਿਆਣਾ), 14 ਫਰਵਰੀ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ) - ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਰਾਏਪੁਰ ਬੇਟ ਵਿਖੇ ਇਕ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਿਆ। ਅੱਜ ਸਵੇਰੇ ਜਦੋਂ ਉਸਦੇ ਪਿਤਾ ਨੇ ਦੇਖਿਆ...

ਅਜੀਤ ਡੈਸਕ 14-02-2026

ਮਾਛੀਵਾੜਾ ਸਾਹਿਬ (ਲੁਧਿਆਣਾ), 14 ਫਰਵਰੀ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ) -  ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਰਾਏਪੁਰ ਬੇਟ ਵਿਖੇ ਇਕ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਿਆ। ਅੱਜ ਸਵੇਰੇ ਜਦੋਂ ਉਸਦੇ ਪਿਤਾ ਨੇ ਦੇਖਿਆ ਉਸ ਦਾ ਪੁੱਤ ਉੱਠਿਆ ਨਹੀਂ ਤਾਂ ਉਸ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੇ ਕੋਲ ਹੀ ਨਸ਼ੇ ਲਈ ਵਰਤੀ ਜਾਂਦੀ ਪੰਨੀ ਪਈ ਹੋਈ ਮਿਲੀI। ਪਿਉ ਨੇ ਜਾ ਕੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਸ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਪਿਉ ਵੀ ਸ਼ਰਾਬ ਪੀਣ ਦੀ ਆਦੀ ਸੀ ਅਤੇ ਉਹ ਪੁੱਤ ਦੀ ਲਾਸ਼ ਨੂੰ ਸੰਭਾਲਣ ਦੀ ਬਜਾਏ ਖ਼ੁਦ ਸ਼ਰਾਬ ਦੇ ਠੇਕੇ 'ਤੇ ਸ਼ਰੀਬ ਪੀਣ ਚਲਾ ਗਿਆ। ਫਿਲਹਾਲ ਮਰਨ ਵਾਲੇ ਦੀ ਪਛਾਣ ਜਸਵੀਰ ਸਿੰਘ ਨੀਲਾ ਵਜੋਂ ਹੋਈ ਹੈ, ਜੋ ਮਿਸਤਰੀ-ਮਜ਼ਦੂਰੀ ਕਰਦਾ ਸੀ। ਜਦੋਂ ਜਸਵੀਰ ਦੀ ਮੌਤ ਬਾਰੇ ਥਾਣਾ ਕੂੰਮਕਲਾਂ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਜਿਸ ਨੌਜਵਾਨ ਦੀ ਮੌਤ ਹੋਈ ਹੈ, ਇਸ ਸੰਬੰਧੀ ਜਾਂਚ ਕੀਤੀ ਜਾਵੇਗੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸਾਡੇ ਪਿੰਡ 'ਚ ਨਸ਼ੇ ਨਾਲ ਪਹਿਲਾਂ ਵੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਅੱਜ ਫਿਰ ਇਕ ਨੌਜਵਾਨ ਮਰ ਗਿਆ। ਇਹ ਸਾਰਾ ਨਸ਼ਾ ਨਾਲ ਲੱਗਦੇ ਪਿੰਡ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਚੌਂਤਾ ਤੋਂ ਆ ਰਿਹਾ ਹੈ, ਜਿਸ ਨੂੰ ਨੱਥ ਪਾਉਣ ਦੀ ਬਹੁਤ ਸਖ਼ਤ ਲੋੜ ਹੈ।

ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ