24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸ਼੍ਰੀਨਗਰ ਵਿਚ ਰਾਤ ਦੇ ਤਾਪਮਾਨ ਵਿਚ ਥੋੜ੍ਹਾ ਸੁਧਾਰ , ਗੁਲਮਰਗ ਅਜੇ ਵੀ ਮਨਫੀ 8 ਡਿਗਰੀ ਸੈਲਸੀਅਸ 'ਤੇ ਜੰਮਿਆ

ਗੁਲਮਰਗ, 19 ਫਰਵਰੀ- ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ ਵਿਚ ਘੱਟੋ-ਘੱਟ ਤਾਪਮਾਨ ਵਿਚ ਥੋੜ੍ਹਾ ਸੁਧਾਰ ਹੋਇਆ, ਕਿਉਂਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਸ਼ਾਮ ਤੱਕ ਆਮ ਤੌਰ 'ਤੇ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ...

ਅਜੀਤ ਡੈਸਕ 19-02-2026

ਗੁਲਮਰਗ, 19 ਫਰਵਰੀ- ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ ਵਿਚ ਘੱਟੋ-ਘੱਟ ਤਾਪਮਾਨ ਵਿਚ ਥੋੜ੍ਹਾ ਸੁਧਾਰ ਹੋਇਆ, ਕਿਉਂਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਸ਼ਾਮ ਤੱਕ ਆਮ ਤੌਰ 'ਤੇ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਸੀ। ਸ਼੍ਰੀਨਗਰ ਸ਼ਹਿਰ ਵਿਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ, ਗੁਲਮਰਗ ਸਕੀ ਰਿਜ਼ੋਰਟ ਵਿਚ ਮਨਫੀ 8 ਡਿਗਰੀ ਸੈਲਸੀਅਸ ਅਤੇ ਪਹਿਲਗਾਮ ਵਿਚ ਮਨਫੀ 5.6 ਡਿਗਰੀ ਦਰਜ ਕੀਤਾ ਗਿਆ।

ਜੰਮੂ ਸ਼ਹਿਰ ਵਿਚ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ, ਕਟੜਾ ਸ਼ਹਿਰ ਵਿਚ 7.5 ਡਿਗਰੀ ਸੈਲਸੀਅਸ, ਬਟੋਟ ਵਿਚ 1.6 ਡਿਗਰੀ ਸੈਲਸੀਅਸ, ਬਨਿਹਾਲ ਵਿਚ ਮਨਫੀ 1.1 ਡਿਗਰੀ ਸੈਲਸੀਅਸ ਅਤੇ ਭਦਰਵਾਹ ਵਿਚ ਮਨਫੀ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸ਼ੁੱਕਰਵਾਰ ਸ਼ਾਮ ਤੱਕ ਅੰਸ਼ਕ ਤੌਰ 'ਤੇ ਬੱਦਲਵਾਈ ਦੇ ਨਾਲ ਆਮ ਤੌਰ 'ਤੇ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਸਰਦੀਆਂ ਦੇ ਬਾਕੀ ਹਿੱਸੇ ਦੌਰਾਨ ਘਾਟੀ ਦੇ ਮੈਦਾਨੀ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਦੀ ਸੰਭਾਵਨਾ ਬਹੁਤ ਘੱਟ ਹੈ।

ਪਿਛਲੀ ਖ਼ਬਰ ਸਚਿਨ ਤੇਂਦੁਲਕਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੁੱਤਰ ਅਰਜੁਨ ਦੇ ਵਿਆਹ ਸਮਾਰੋਹ ਲਈ ਦਿੱਤਾ ਸੱ... ਅਗਲੀ ਖ਼ਬਰ ਜੀਤ ਅਡਾਨੀ ਨੇ ਏ.ਆਈ. ਸੰਮੇਲਨ ਵਿਚ ਊਰਜਾ, ਕੰਪਿਊਟ, ਸੇਵਾਵਾਂ ਦੀ ਪ੍ਰਭੂਸੱਤਾ 'ਤੇ ਧਿਆਨ ਕੇਂਦਰਿਤ ਕੀਤਾ