30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਾਕਿਸਤਾਨੀ ਹਵਾਈ ਸੈਨਾ ਵਲੋਂ ਅਫ਼ਗਾਨਿਸਤਾਨ ਉੱਪਰ ਕਈ ਹਵਾਈ ਹਮਲੇ

ਕਾਬੁਲ (ਅਫ਼ਗਾਨਿਸਤਾਨ), 22 ਫਰਵਰੀ - ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨੀ ਹਵਾਈ ਸੈਨਾ ਨੇ ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਬਰਮਲ ਜ਼ਿਲ੍ਹੇ 'ਤੇ ਹਮਲੇ...

ਅਜੀਤ ਡੈਸਕ 22-02-2026

ਕਾਬੁਲ (ਅਫ਼ਗਾਨਿਸਤਾਨ), 22 ਫਰਵਰੀ - ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨੀ ਹਵਾਈ ਸੈਨਾ ਨੇ ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਬਰਮਲ ਜ਼ਿਲ੍ਹੇ 'ਤੇ ਹਮਲੇ ਵਿਚ ਇਕ ਧਾਰਮਿਕ ਮਦਰੱਸੇ ਨੂੰ ਨਿਸ਼ਾਨਾ ਬਣਾਇਆ।ਪਾਕਿਸਤਾਨੀ ਜਹਾਜ਼ਾਂ ਨੇ ਨੰਗਰਹਾਰ ਸੂਬੇ ਦੇ ਖੋਗਿਆਨੀ ਜ਼ਿਲ੍ਹੇ 'ਤੇ ਵੀ ਕਈ ਹਵਾਈ ਹਮਲੇ ਕੀਤੇ।
ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨ ਨੇ ਸ਼ਨੀਵਾਰ ਤੋਂ ਪਕਤਿਕਾ ਦੇ ਬਰਮਲ ਅਤੇ ਅਰਗੁਨ ਦੇ ਨਾਲ-ਨਾਲ ਨੰਗਰਹਾਰ ਦੇ ਖੋਗਿਆਨੀ, ਬਹਸੋਦ ਅਤੇ ਘਨੀ ਖੇਲ ਜ਼ਿਲ੍ਹਿਆਂ ਵਿਚ ਕਈ ਹਮਲੇ ਕੀਤੇ ਹਨ।ਪਾਕਿਸਤਾਨੀ ਮੀਡੀਆ ਸੂਤਰਾਂ ਨੇ ਵੀ ਇਸਲਾਮਾਬਾਦ ਦੇ ਹਵਾਈ ਹਮਲਿਆਂ ਦੀ ਪੁਸ਼ਟੀ ਕੀਤੀ ਹੈ; ਉਨ੍ਹਾਂ ਨੇ ਰਿਪੋਰਟ ਦਿੱਤੀ ਕਿ ਹਮਲੇ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਦੇ ਨਾਲ ਕਥਿਤ ਅੱਤਵਾਦੀ ਕੈਂਪਾਂ 'ਤੇ ਕੇਂਦ੍ਰਿਤ ਸਨ।ਨਿਊਜ਼ ਏਜੰਸੀ ਨੇ ਪਾਕਿਸਤਾਨ ਦੇ ਸੂਚਨਾ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਕਿ ਹਮਲੇ ਫਿਤਨਾ ਅਲ ਖਵਾਰਿਜ (ਐਫਏਕੇ), ਇਸਦੇ ਸਹਿਯੋਗੀਆਂ ਅਤੇ ਦਾਏਸ਼ ਖੁਰਾਸਾਨ ਪ੍ਰਾਂਤ (ਡੀਕੇਪੀ) ਦੇ ਸੱਤ ਕੈਂਪਾਂ ਅਤੇ ਲੁਕਣਗਾਹਾਂ ਨੂੰ ਨਿਸ਼ਾਨਾ ਬਣਾਇਆ ਗਿਆ, ਦਾਅਵਾ ਕੀਤਾ ਕਿ ਇਹ ਕਾਰਵਾਈ ਰਮਜ਼ਾਨ ਦੌਰਾਨ ਇਸਲਾਮਾਬਾਦ, ਬਾਜੌਰ ਅਤੇ ਬੰਨੂ ਵਿਚ ਹਾਲ ਹੀ ਵਿਚ ਹੋਏ ਆਤਮਘਾਤੀ ਹਮਲਿਆਂ ਦੇ ਜਵਾਬ ਵਿਚ ਕੀਤੀ ਗਈ । ਇਨ੍ਹਾਂ ਹਵਾਈ ਹਮਲਿਆਂ ਵਿਚ 28 ਲੋਕਾਂ ਦੀ ਮੌਤ ਹੋਈ ਹੈ।

ਪਿਛਲੀ ਖ਼ਬਰ ਬੀਐਸਐਫ ਵਲੋਂ ਕਰਵਾਈ ਗਈ ਮੈਰਾਥਨ ਕੌਮਾਂਤਰੀ ਅਟਾਰੀ ਸਰਹੱਦ ਪਹੁੰਚੀ ਅਗਲੀ ਖ਼ਬਰ ਬੀ.ਐੱਸ.ਐੱਫ. ਵਲੋਂ ਬਾਰਡਰਮੈਨ ਮੈਰਾਥਨ 2026 ਆਯੋਜਿਤ, ਵੱਡੀ ਗਿਣਤੀ ਵਿਚ ਲੋਕਾਂ ਨੇ ਲਿਆ ਹਿੱਸਾ