30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਈਰਾਨ ਨੇ ਯੂਰਪੀ ਸੰਘ ਦੀ ਜਲ ਸੈਨਾ ਅਤੇ ਹਵਾਈ ਸੈਨਾਵਾਂ ਨੂੰ ਘੋਸ਼ਿਤ ਕੀਤਾ "ਅੱਤਵਾਦੀ ਸੰਗਠਨ"

ਤਹਿਰਾਨ (ਈਰਾਨ), 22 ਫਰਵਰੀ - ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੀਆਂ ਜਲ ਸੈਨਾਵਾਂ ਅਤੇ ਹਵਾਈ ਫ਼ੌਜਾਂ ਨੂੰ "ਅੱਤਵਾਦੀ ਸੰਗਠਨ" ਘੋਸ਼ਿਤ ਕੀਤਾ ਹੈ ਕਿਉਂਕਿ ਇਹ ਯੂਰਪੀਅਨ...

ਅਜੀਤ ਡੈਸਕ 22-02-2026

ਤਹਿਰਾਨ (ਈਰਾਨ), 22 ਫਰਵਰੀ - ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੀਆਂ ਜਲ ਸੈਨਾਵਾਂ ਅਤੇ ਹਵਾਈ ਫ਼ੌਜਾਂ ਨੂੰ "ਅੱਤਵਾਦੀ ਸੰਗਠਨ" ਘੋਸ਼ਿਤ ਕੀਤਾ ਹੈ ਕਿਉਂਕਿ ਇਹ ਯੂਰਪੀਅਨ ਯੂਨੀਅਨ ਵੱਲੋਂ ਇਸਲਾਮਿਕ ਰੈਵੋਲਿਊਸ਼ਨ ਗਾਰਡ ਕੋਰ (ਆਈਆਰਜੀਸੀ) ਨੂੰ ਇਕ ਅੱਤਵਾਦੀ ਸੰਸਥਾ ਵਜੋਂ ਮਾਨਤਾ ਦੇਣ ਦੇ ਵਿਰੁੱਧ ਇਕ ਜਵਾਬੀ ਕਾਰਵਾਈ ਹੈ।
ਮੰਤਰਾਲੇ ਨੇ ਇਕ ਬਿਆਨ ਵਿਚ ਆਪਣੇ ਫੈਸਲੇ ਦਾ ਐਲਾਨ ਕੀਤਾ, ਜਦੋਂ ਕਿ ਆਈਆਰਜੀਸੀ ਵਿਰੁੱਧ ਯੂਰਪੀਅਨ ਯੂਨੀਅਨ ਦੀ ਕਾਰਵਾਈ ਨੂੰ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ "ਮੂਲ ਸਿਧਾਂਤਾਂ ਅਤੇ ਨਿਯਮਾਂ ਦੇ ਉਲਟ" ਕਿਹਾ। ਵਿਦੇਸ਼ ਮੰਤਰਾਲੇ ਦੇ ਬਿਆਨ ਦੇ ਅਨੁਸਾਰ 2019 ਵਿਚ ਪਾਸ ਕੀਤੇ ਗਏ "ਅਮਰੀਕਾ ਦੁਆਰਾ ਇਸਲਾਮਿਕ ਰੈਵੋਲਿਊਸ਼ਨ ਗਾਰਡ ਕੋਰ ਨੂੰ ਇਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਜਵਾਬ ਵਿਚ ਪਰਸਪਰ ਕਾਰਵਾਈ" ਬਾਰੇ ਕਾਨੂੰਨ ਦੇ ਆਰਟੀਕਲ 7 ਦੀ ਵਰਤੋਂ ਕਰਦੇ ਹੋਏ, ਜਿਸ ਵਿਚ ਕਿਹਾ ਗਿਆ ਹੈ ਕਿ "ਸਾਰੇ ਦੇਸ਼ ਜੋ ਕਿਸੇ ਵੀ ਤਰੀਕੇ ਨਾਲ ਆਈਆਰਜੀਸੀ ਨੂੰ ਇਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਸੰਯੁਕਤ ਰਾਜ ਅਮਰੀਕਾ ਦੇ ਫੈਸਲੇ ਦੀ ਪਾਲਣਾ ਕਰਦੇ ਹਨ ਜਾਂ ਸਮਰਥਨ ਕਰਦੇ ਹਨ, ਉਹ ਪਰਸਪਰ ਕਾਰਵਾਈ ਦੇ ਅਧੀਨ ਹਨ," ਈਰਾਨ ਨੇ ਇਹ ਫੈਸਲਾ ਲਿਆ, ।

ਪਿਛਲੀ ਖ਼ਬਰ ਯੂਕਰੇਨੀ ਫੌਜਾਂ ਵਲੋਂ ਰੂਸ ਵਿਚ ਬੈਲਿਸਟਿਕ ਮਿਜ਼ਾਈਲਾਂ ਬਣਾਉਣ ਵਾਲੀ ਥਾਂ 'ਤੇ ਹਮਲਾ ਅਗਲੀ ਖ਼ਬਰ ਭਾਰਤ ਅਤੇ ਬ੍ਰਾਜ਼ੀਲ ਵਲੋਂ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ 30 ਬਿਲੀਅਨ ਡਾਲਰ ਤੱਕ ਵਧਾਉਣ ਦਾ ਟੀਚਾ