08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਪੰਜ ਓ.ਟੀ.ਟੀ. ਪਲੇਟਫ਼ਾਰਮਾਂ ’ਤੇ ਲਗਾਈ ਪਾਬੰਦੀ

ਨਵੀਂ ਦਿੱਲੀ, 25 ਫਰਵਰੀ- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਬੀਤੇ ਦਿਨ ਪੰਜ ਆਨਲਾਈਨ ਸਟ੍ਰੀਮਿੰਗ ਪਲੇਟਫਾਰਮਾਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਪਲੇਟਫ਼ਾਰਮਾਂ ਵਿਚ ਮੂਡ ਐਕਸ....

ਅਜੀਤ ਡੈਸਕ 25-02-2026

ਨਵੀਂ ਦਿੱਲੀ, 25 ਫਰਵਰੀ- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਬੀਤੇ ਦਿਨ ਪੰਜ ਆਨਲਾਈਨ ਸਟ੍ਰੀਮਿੰਗ ਪਲੇਟਫਾਰਮਾਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਪਲੇਟਫ਼ਾਰਮਾਂ ਵਿਚ ਮੂਡ ਐਕਸ.ਵੀ.ਆਈ.ਪੀ., ਕੋਇਲ, ਪਲੇਪਰੋ, ਡਿਜ਼ੀ ਮੂਵੀ ਪਲੈਕਸ, ਫੀਲ ਅਤੇ ਜੁਗਨੂੰ ਸ਼ਾਮਿਲ ਹਨ।

ਸਰਕਾਰ ਨੇ ਕਿਹਾ ਕਿ ਇਹ ਪਲੇਟਫਾਰਮ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਪ੍ਰਦਰਸ਼ਿਤ ਕਰ ਰਹੇ ਸਨ। ਇਹ ਸਮੱਗਰੀ ਆਈ.ਟੀ. ਐਕਟ 2000, ਆਈ.ਟੀ. ਨਿਯਮ 2021, ਭਾਰਤੀ ਦੰਡ ਸੰਹਿਤਾ ਦੀ ਧਾਰਾ 292 ਅਤੇ ਔਰਤਾਂ ਦੇ ਅਣ-ਉਚਿਤ ਚਿੱਤਰਣ ਨਾਲ ਸੰਬੰਧਿਤ ਕਾਨੂੰਨਾਂ ਦੀ ਉਲੰਘਣਾ ਕਰਦੀ ਪਾਈ ਗਈ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਓ.ਟੀ.ਟੀ. ਪਲੇਟਫਾਰਮਾਂ ਨੂੰ ਬਲਾਕ ਕੀਤਾ ਹੈ। ਪਿਛਲੇ ਸਾਲ ਜੁਲਾਈ ਵਿਚ ਵੀ 25 ਪਲੇਟਫਾਰਮਾਂ 'ਤੇ ਪਾਬੰਦੀ ਲਗਾਈ ਗਈ ਸੀ।

ਪਿਛਲੀ ਖ਼ਬਰ ਆਦੀਆਂ ’ਚ ਇਕ ਪੋਸਟ ’ਤੇ ਗੋਲੀ ਚਲਾਉਣ ਵਾਲੇ ਰਣਜੀਤ ਸਿੰਘ ਦਾ ਪੁਲਿਸ ਨੇ ਕੀਤਾ ਐਨਕਾਊਂਟਰ ਅਗਲੀ ਖ਼ਬਰ ⭐ਮਾਣਕ-ਮੋਤੀ ⭐