ਨਵੀਂ ਦਿੱਲੀ, 26 ਫਰਵਰੀ- ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਸਿਮ-ਬਾਈਡਿੰਗ ਨਿਯਮਾਂ ਨੂੰ ਲਾਗੂ ਕਰਨ ਲਈ 28 ਫਰਵਰੀ ਦੀ ਸਮਾਂ ਸੀਮਾ ਨਹੀਂ ਵਧਾਈ ਜਾਵੇਗੀ। ਨਵੇਂ ਨਿਯਮਾਂ ਤਹਿਤ ਜੇਕਰ ਮੋਬਾਈਲ ਵਿਚ ਸਿਮ ਕਾਰਡ ਨਹੀਂ ਹੈ ਤਾਂ ਵਟ੍ਹਸਐਪ, ਟੈਲੀਗ੍ਰਾਮ, ਸਿਗਨਲ, ਸਨੈਪਚੈਟ, ਸ਼ੇਅਰ ਚੈਟ, ਜੀਓ ਚੈਟ, ਅਰਾਟਾਈ ਤੇ ਜੋਸ਼ ਵਰਗੇ ਮੈਸੇਜਿੰਗ ਐਪ ਹੁਣ ਕੰਮ ਨਹੀਂ ਕਰਨਗੇ।
ਕੰਪਿਊਟਰ 'ਤੇ ਲੌਗਇਨ ਕੀਤੇ ਵਟ੍ਹਸਐਪ ਵੀ 6 ਘੰਟਿਆਂ ਦੇ ਅੰਦਰ ਲੌਗ ਆਊਟ ਹੋ ਜਾਣਗੇ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਸਾਈਬਰ ਧੋਖਾਧੜੀ ਕਰਨ ਵਾਲਿਆਂ ਦਾ ਪਤਾ ਲਗਾਉਣ ਵਿਚ ਮਦਦ ਮਿਲੇਗੀ।