02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਬਦਮਾਸ਼ਾਂ ਨੇ ਕੀਤੀ ਡਾਕਟਰ ਦੇ ਘਰ ’ਤੇ ਗੋਲੀਬਾਰੀ

ਜਲੰਧਰ, 28 ਫਰਵਰੀ (ਦਵਿੰਦਰ, ਸੌਰਭ)- ਜਲੰਧਰ ਦੇ ਸੰਤੋਖਪੁਰਾ ਵਿਚ ਦੋ ਬਦਮਾਸ਼ਾਂ ਨੇ ਇਕ ਡਾਕਟਰ ਦੀ ਕਾਰ ਅਤੇ ਘਰ 'ਤੇ ਗੋਲੀਆਂ ਚਲਾਈਆਂ ਅਤੇ ਭੱਜ ਗਏ। ਬਾਈਕ 'ਤੇ ਸਵਾਰ ਦੋ ਵਿਅਕਤੀਆਂ...

ਅਜੀਤ ਡੈਸਕ 28-02-2026

ਜਲੰਧਰ, 28 ਫਰਵਰੀ (ਦਵਿੰਦਰ,ਸੋਰਭ)- ਜਲੰਧਰ ਦੇ ਸੰਤੋਖਪੁਰਾ ਵਿਚ ਦੋ ਬਦਮਾਸ਼ਾਂ ਨੇ ਇਕ ਡਾਕਟਰ ਦੀ ਕਾਰ ਅਤੇ ਘਰ 'ਤੇ ਗੋਲੀਆਂ ਚਲਾਈਆਂ ਅਤੇ ਭੱਜ ਗਏ। ਬਾਈਕ 'ਤੇ ਸਵਾਰ ਦੋ ਵਿਅਕਤੀਆਂ ਨੇ ਪਹਿਲਾਂ ਘਰ ਦੇ ਬਾਹਰ ਖੜੀ ਕਾਰ 'ਤੇ ਅਤੇ ਫਿਰ ਘਰ 'ਤੇ ਗੋਲੀਆਂ ਚਲਾਈਆਂ।

ਬਾਈਕ ਸਵਾਰਾਂ ਵਲੋਂ 10 ਗੋਲੀਆਂ ਚਲਾਈਆਂ ਗਈਆਂ ਅਤੇ ਉਸ ਤੋਂ ਬਾਅਦ ਉਹ ਆਪਣੀਆਂ ਬਾਈਕਾਂ 'ਤੇ ਮੌਕੇ ਤੋਂ ਭੱਜ ਗਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਘਟਨਾ ਦੌਰਾਨ ਡਾ. ਯਸ਼ਪਾਲ ਆਪਣੇ ਪਰਿਵਾਰ ਨਾਲ ਘਰ ਵਿਚ ਮੌਜੂਦ ਸਨ। ਇਸ ਸੰਬੰਧੀ ਏ.ਸੀ.ਪੀ., ਐਸ.ਐਚ.ਓ. ਅਤੇ ਪੁਲਿਸ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ।

ਪਿਛਲੀ ਖ਼ਬਰ ਮੰਤਰੀ ਅਨਿਲ ਵਿਜ ਨੂੰ ਮਿਲਣ ਪੁੱਜੇ ਮੁੱਖ ਮੰਤਰੀ ਹਰਿਆਣਾ ਅਗਲੀ ਖ਼ਬਰ ਅੱਜ ਕਨਾਟ ਪਲੇਸ ਜਾਣਗੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ