30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਅੰਮ੍ਰਿਤਸਰ ਬਾਈਪਾਸ ਵੱਲਾ ਦੇ ਨਜ਼ਦੀਕ ਵੱਡੇ ਟਿੱਪਰ ਹੇਠ ਆਈਆਂ ਤਿੰਨ ਗੱਡੀਆਂ

ਅਟਾਰੀ ਸਰਹੱਦ (ਅੰਮ੍ਰਿਤਸਰ), 1 ਮਾਰਚ -(ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ) - ਅੰਮ੍ਰਿਤਸਰ ਵੱਲਾ ਬਾਈਪਾਸ ਤੇ ਵੱਡੇ ਟਿੱਪਰ ਹੇਠ ਤਿੰਨ ਗੱਡੀਆਂ ਥੱਲੇ ਆਉਣ ਕਾਰਨ ਵੱਡਾ ਹਾਦਸਾ ਹੋ ਗਿਆ ਤੇ ਕਈ...

ਅਜੀਤ ਡੈਸਕ 01-03-2026

ਅਟਾਰੀ ਸਰਹੱਦ (ਅੰਮ੍ਰਿਤਸਰ), 1 ਮਾਰਚ -(ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ) - ਅੰਮ੍ਰਿਤਸਰ ਵੱਲਾ ਬਾਈਪਾਸ ਤੇ ਵੱਡੇ ਟਿੱਪਰ ਹੇਠ ਤਿੰਨ ਗੱਡੀਆਂ ਥੱਲੇ ਆਉਣ ਕਾਰਨ ਵੱਡਾ ਹਾਦਸਾ ਹੋ ਗਿਆ ਤੇ ਕਈ ਪਰਿਵਾਰ ਜੋ ਇਨ੍ਹਾਂ ਗੱਡੀਆਂ ਵਿਚ ਬੱਚਿਆਂ ਸਮੇਤ ਸਵਾਰ ਸਨ ਮਾਰੇ ਅਤੇ ਜ਼ਖਮੀ ਹੋ ਜਾਣ ਦਾ ਖਦਸ਼ਾ ਹੈ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਬਚਾਅ ਕਾਰਜ ਜਾਰੀ ਹਨ ਤੇ ਟਿੱਪਰ ਦੇ ਹੇਠਾਂ ਤੋਂ ਗੱਡੀਆਂ ਜੋ ਆਈਆਂ ਹਨ, ਉਨ੍ਹਾਂ ਵਿਚੋਂ ਬੱਚੇ ਮਰਦ ਔਰਤਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਹ ਹਾਦਸਾ ਵਾਪਰਨ ਨਾਲ ਅੰਮ੍ਰਿਤਸਰ ਬਾਈਪਾਸ ਵੱਲਾ 'ਤੇ ਬਹੁਤ ਵੱਡਾ ਜਾਮ ਲੱਗ ਗਿਆ ਹੈ ਏਅਰਪੋਰਟ 'ਤੇ ਜ਼ਰੂਰੀ ਕੰਮਾਂ ਨੂੰ ਜਾਣ ਵਾਲੇ ਵਾਹਨ ਸਵਾਰ ਲੋਕ ਕਈ ਕਈ ਕਿਲੋਮੀਟਰ ਦੇ ਇਸ ਜਾਮ ਵਿਚ ਫਸੇ ਹੋਏ ਹਨ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਪੁਡੂਚੇਰੀ ਵਿਚ 2,700 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਗਲੀ ਖ਼ਬਰ ਖਾਮੇਨੇਈ ਦੀ ਮੌਤ ਤੋਂ ਬਾਅਦ ਲਖਨਊ ਅਤੇ ਲੱਦਾਖ ਵਿਚ ਸ਼ੀਆ ਭਾਈਚਾਰੇ ਵਲੋਂ ਪ੍ਰਦਰਸ਼ਨ