26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਖੇਮਕਰਨ ਸਰਹੱਦ ਤੋਂ ਬੀ. ਐਸ. ਐਫ. ਨੇ ਇਕ ਪਾਕਿਸਤਾਨੀ ਤਸਕਰ ਨੂੰ ਹੈਰੋਇਨ ਸਮੇਤ ਕੀਤਾ ਕਾਬੂ

ਖੇਮਕਰਨ, (ਤਰਨਤਾਰਨ), 2 ਮਾਰਚ (ਰਾਕੇਸ਼ ਕੁਮਾਰ ਬਿੱਲਾ)- ਖੇਮਕਰਨ ਖੇਤਰ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਹੈਰੋਇਨ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਬੀ. ਐਸ.....

ਅਜੀਤ ਡੈਸਕ 02-03-2026

ਖੇਮਕਰਨ, (ਤਰਨਤਾਰਨ), 2 ਮਾਰਚ (ਰਾਕੇਸ਼ ਕੁਮਾਰ ਬਿੱਲਾ)- ਖੇਮਕਰਨ ਖੇਤਰ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਹੈਰੋਇਨ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਬੀ. ਐਸ. ਐਫ. ਦੀ 142 ਬਟਾਲੀਅਨ ਦੇ ਜਵਾਨਾਂ ਨੇ ਸੀਮਾ ਚੌਕੀ ਹਰਭਜਨ ਅਧੀਨ ਸਰਹੱਦ ਤੋਂ ਸਵੇਰੇ ਇਕ ਪਾਕਿਸਤਾਨੀ ਤਸਕਰ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਸ ਪਾਸੋਂ 10 ਪੈਕੇਟ ਹੈਰੋਇਨ ਵੀ ਬਰਾਮਦ ਹੋਈ ਹੈ, ਜੋ ਕੰਡਿਆਲੀ ਤਾਰ ਨਜ਼ਦੀਕ ਆ ਕੇ ਹੈਰੋਇਨ ਦੀ ਖੇਪ ਨੂੰ ਤਾਰਾਂ ਦੇ ਉੱਪਰੋ ਭਾਰਤੀ ਖੇਤਰ ’ਚ ਸੁੱਟਣ ਲੱਗਾ ਹੋਇਆ ਸੀ। ਕੰਡਿਆਲੀ ਤਾਰ ਦੇ ਇੱਧਰ ਖੇਪ ਲੈਣ ਵਾਲੇ ਤਸਕਰ ਦੀ ਭਾਲ ਜਾਰੀ ਹੈ।ਫਿਲਹਾਲ ਐਨ. ਸੀ. ਬੀ. ਦੇਸ਼ ਦੀ ਕੌਮੀ ਜਾਂਚ ਏਜੰਸੀ ਵਲੋਂ ਦੋਸ਼ੀ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ 9 ਮਾਰਚ ਤੱਕ ਸੈਲਾਨੀਆਂ ਲਈ ਬੰਦ ਰਹੇਗਾ ਬੀ.ਏ.ਪੀ.ਐਸ. ਹਿੰਦੂ ਮੰਦਰ, ਅਬੂ ਧਾਬੀ ਅਗਲੀ ਖ਼ਬਰ ਅਰਬ ਦੇਸ਼ਾਂ ’ਚ ਫਸੇ ਪੰਜਾਬੀਆਂ ਲਈ ਸੂਬਾ ਸਰਕਾਰ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ