23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਐਨਆਈਏ ਨੇ ਪਹਿਲਗਾਮ ਅੱਤਵਾਦੀ ਹਮਲੇ ਵਿਚ ਵਰਤੇ ਗਏ ਕੈਮਰੇ ਦਾ ਪਤਾ ਲਗਾਉਣ ਲਈ ਚੀਨ ਤੋਂ ਮੰਗੀ ਮਦਦ

ਨਵੀਂ ਦਿੱਲੀ, 3 ਮਾਰਚ - ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ 22 ਅਪ੍ਰੈਲ, 2025 ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੁੜੇ ਗੋਪ੍ਰੋ ਹੀਰੋ 12 ਬਲੈਕ ਕੈਮਰੇ ਦਾ ਪਤਾ ਲਗਾਉਣ ਲਈ ਚੀਨ ਤੋਂ ਕਾਨੂੰਨੀ...

ਅਜੀਤ ਡੈਸਕ 03-03-2026

ਨਵੀਂ ਦਿੱਲੀ, 3 ਮਾਰਚ - ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ 22 ਅਪ੍ਰੈਲ, 2025 ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੁੜੇ ਗੋਪ੍ਰੋ ਹੀਰੋ 12 ਬਲੈਕ ਕੈਮਰੇ ਦਾ ਪਤਾ ਲਗਾਉਣ ਲਈ ਚੀਨ ਤੋਂ ਕਾਨੂੰਨੀ ਸਹਾਇਤਾ ਮੰਗੀ ਹੈ, ਜਿਸ ਵਿਚ 26 ਸੈਲਾਨੀ ਮਾਰੇ ਗਏ ਸਨ।22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਵਿਚ ਅੱਤਵਾਦੀ ਮਾਡਿਊਲ ਦੀ ਹਮਲੇ ਤੋਂ ਪਹਿਲਾਂ ਦੀ ਜਾਂਚ, ਗਤੀਵਿਧੀ ਦੇ ਪੈਟਰਨ ਅਤੇ ਸੰਚਾਲਨ ਦੀਆਂ ਤਿਆਰੀਆਂ ਨੂੰ ਸਥਾਪਤ ਕਰਨ ਵਿਚ ਇਹ ਕੈਮਰਾ ਮਹੱਤਵਪੂਰਨ ਮੰਨਿਆ ਜਾਂਦਾ ਹੈ, ਕਿਉਂਕਿ ਇਹ ਘਾਤਕ ਅੱਤਵਾਦੀ ਹਮਲੇ ਤੋਂ ਇੱਕ ਸਾਲ ਪਹਿਲਾਂ ਚੀਨ ਸਥਿਤ ਏਈ ਗਰੁੱਪ ਇੰਟਰਨੈਸ਼ਨਲ ਲਿਮਟਿਡ ਨੂੰ ਸਪਲਾਈ ਕੀਤਾ ਗਿਆ ਸੀ।
ਇਹ ਕੈਮਰਾ 30 ਜਨਵਰੀ, 2024 ਨੂੰ ਡੋਂਗਗੁਆਨ - ਚੀਨ ਦੇ ਇਕ ਉਦਯੋਗਿਕ ਮਹਾਂਨਗਰ - ਵਿਖੇ ਸਰਗਰਮ ਕੀਤਾ ਗਿਆ ਸੀ, ਅਤੇ ਇਹ ਵੱਖ-ਵੱਖ ਭੌਤਿਕ ਵਸਤੂਆਂ ਅਤੇ ਇਲੈਕਟ੍ਰਾਨਿਕ ਯੰਤਰਾਂ ਵਿਚੋਂ ਇਕ ਹੈ ਜੋ ਜਾਂਚਕਰਤਾਵਾਂ ਦੁਆਰਾ ਅੱਤਵਾਦੀ ਹਮਲੇ ਦੀ ਸਾਜ਼ਿਸ਼ ਅਤੇ ਅਮਲ ਨਾਲ ਜੁੜੇ ਹੋਏ ਮਿਲੇ ਅਤੇ ਜਾਂਚੇ ਗਏ ਸਨ, ਜਿਸ ਵਿਚ ਇਕ iਪਾਲੀ ਨਾਗਰਿਕ ਸਮੇਤ 26 ਸੈਲਾਨੀ ਮਾਰੇ ਗਏ ਸਨ, ਜਦੋਂ ਅੱਤਵਾਦੀਆਂ ਨੇ 22 ਅਪ੍ਰੈਲ, 2025 ਨੂੰ ਦੁਪਹਿਰ 2 ਵਜੇ ਦੇ ਕਰੀਬ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਸ਼ਹਿਰ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਬੈਸਰਨ ਦੇ ਸੁੰਦਰ ਮੈਦਾਨ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ।

 

ਪਿਛਲੀ ਖ਼ਬਰ ਪੁਲਿਸ ਐਨਕਾਉਂਟਰ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪੋਸਟਮਾਰਟਮ ਦੀਆਂ ਤਿਆਰੀਆਂ ਹੋਈਆਂ ਮੁਕੰਮਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਪੰਥਕ ਇਕੱਤਰਤਾ ਵਿਚ ਸ਼ਾਮਿਲ ਹੋਏ ਗਿਆਨੀ ਰਘਬੀਰ ਸਿੰਘ