24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-03-2026

ਬਲਾਕ ਸੰਮਤੀ ਚੋਣਾਂ ’ਚ ਆਪ ਨੂੰ ਕਰਾਰੀ ਹਾਰ, ਕਾਂਗਰਸ, ਅਕਾਲੀ ਦਲ ਤੇ ਬਸਪਾ ਨੇ ਮਿਲ ਕੇ ਬਣਾਇਆ ਚੇਅਰਮੈਨ

ਫਗਵਾੜਾ, 4 ਮਾਰਚ (ਹਰਜੋਤ ਸਿੰਘ ਚਾਨਾ)- ਇਥੋਂ ਦੀ ਬਲਾਕ ਸੰਮਤੀ ਦੀ ਹੋਈ ਚੋਣ ’ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਕਾਂਗਰਸ, ਅਕਾਲੀ ਦਲ ਤੇ ਬਸਪਾ ਨੇ ਇਕੱਠੇ ਹੋ ਕੇ...

ਅਜੀਤ ਡੈਸਕ 05-03-2026

ਫਗਵਾੜਾ, 4 ਮਾਰਚ (ਹਰਜੋਤ ਸਿੰਘ ਚਾਨਾ)- ਇਥੋਂ ਦੀ ਬਲਾਕ ਸੰਮਤੀ ਦੀ ਹੋਈ ਚੋਣ ’ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਕਾਂਗਰਸ, ਅਕਾਲੀ ਦਲ ਤੇ ਬਸਪਾ ਨੇ ਇਕੱਠੇ ਹੋ ਕੇ ਆਜ਼ਾਦ ਉਮੀਦਵਾਰ ਸੁਰਿੰਦਰਪਾਲ ਸਿੰਘ ਪਾਂਸ਼ਟਾ ਨੂੰ ਸੰਮਤੀ ਚੇਅਰਮੈਨ ਤੇ ਕਾਂਗਰਸੀ ਦੀ ਨੀਸ਼ਾ ਰਾਣੀ ਨੰਗਲ ਖੇੜਾ ਨੂੰ ਉਪ ਚੇਅਰਮੈਨ ਬਣਾ ਦਿੱਤਾ। ਇਸ ਸੰਮਤੀ ’ਚ ਕੁੱਝ 20 ਮੈਂਬਰ ਹਨ ਜਿਨ੍ਹਾਂ ’ਚ 5 ਸੀਟਾਂ ਕਾਂਗਰਸ, 9 ਆਪ, ਇਕ ਬਸਪਾ, 4 ਅਕਾਲੀ ਦਲ, ਇਕ ਆਜ਼ਾਦ ਤੇ ਇਕ ਵੋਟ ਵਿਧਾਇਕ ਦੀ ਸ਼ਾਮਿਲ ਸੀ।

ਆਪ ਦੀਆਂ 9 ਵੋਟਾਂ ਆਪ ਨੂੰ ਪਈਆਂ ਜਦਕਿ ਬਾਕੀ 11 ਵੋਟਾਂ ਸੁਰਿੰਦਰਪਾਲ ਦੇ ਹੱਕ ’ਚ ਭੁਗਤੀਆਂ। ਇਸ ਚੋਣ ਨਾਲ ਇਲਾਕੇ ’ਚ ਨਵੀਂ ਚਰਚਾ ਛਿੜ ਗਈ। ਪਿਛਲੀਆਂ ਨਗਰ ਨਿਗਮ ਦੀਆਂ ਚੋਣਾਂ ’ਚ ਆਪ ਨੂੰ ਸਿਰਫ਼ 12 ਸੀਟਾਂ ਮਿਲੀਆਂ ਸਨ, ਉਸ ਸਮੇਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਦਲਜੀਤ ਸਿੰਘ ਰਾਜੂ, ਜੋਗਿੰਦਰ ਸਿੰਘ ਮਾਨ, ਹਰਜੀ ਮਾਨ ਹਲਕਾ ਇੰਚਾਰਜ ਦੀ ਅਗਵਾਈ ਹੇਠ ਟੀਮ ਨੇ ਮੈਂਬਰਾਂ ਨੂੰ ਰਾਜ਼ੀ ਕਰਕੇ ਵੋਟਾਂ ਆਪਣੇ ਹੱਕ ’ਚ ਭੁਗਤਾ ਕੇ ਰਾਮਪਾਲ ਉੱਪਲ ਨੂੰ ਮੇਅਰ ਬਣਾਇਆ ਸੀ। ਇਸ ਵਾਰ ਇਸ ਚੋਣ ’ਚ ਡਾ. ਰਾਜ ਕੁਮਾਰ ਚੱਬੇਵਾਲ ਤੇ ਦਲਜੀਤ ਰਾਜੂ ਦੋਨੋਂ ਹੀ ਗਾਇਬ ਸਨ, ਜਿਸ ਕਰਕੇ ਹੋਰ ਮੈਂਬਰਾਂ ਦੀ ਤੋੜ-ਭੰਨ ਨਾ ਹੋਣ ਕਾਰਨ ਆਪ ਨੂੰ ਆਪਣੀਆਂ ਸੀਟ ਤੱਕ ਹੀ ਸੀਮਿਤ ਰਹਿਣਾ ਪਿਆ।

ਪਿਛਲੀ ਖ਼ਬਰ ਟੀ-20 ਵਿਸ਼ਵ ਕੱਪ- ਇੰਗਲੈਂਡ ਨੇ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਅਗਲੀ ਖ਼ਬਰ ‘ਆਪ’ ਦੇ ਸਵਿੰਦਰ ਕੌਰ ਬਣੇ ਬਲਾਕ ਸੰਮਤੀ ਅਜਨਾਲਾ ਦੇ ਚੇਅਰਪਰਸਨ