24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਥਾਣਾ ਤਲਵੰਡੀ ਸਾਬੋ ਦਾ ਐੱਸ. ਐਚ. ਓ. ਅਤੇ ਸਹਾਇਕ ਥਾਣੇਦਾਰ ਮੁਅੱਤਲ

ਤਲਵੰਡੀ ਸਾਬੋ, (ਬਠਿੰਡਾ), 6 ਮਾਰਚ (ਰਣਜੀਤ ਸਿੰਘ ਰਾਜੂ)- ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਦੇ ਇਕ ਵਿਅਕਤੀ ਦੀ ਸੜਕੀ ਹਾਦਸੇ....

ਅਜੀਤ ਡੈਸਕ 06-03-2026

ਤਲਵੰਡੀ ਸਾਬੋ, (ਬਠਿੰਡਾ), 6 ਮਾਰਚ (ਰਣਜੀਤ ਸਿੰਘ ਰਾਜੂ)- ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਦੇ ਇਕ ਵਿਅਕਤੀ ਦੀ ਸੜਕੀ ਹਾਦਸੇ ਦੌਰਾਨ ਜ਼ਖ਼ਮੀ ਹੋਣ ਉਪਰੰਤ ਬੀਤੇ ਦਿਨ ਮੌਤ ਹੋ ਜਾਣ ਦੇ ਮਾਮਲੇ ’ਚ ਮ੍ਰਿਤਕ ਦੇ ਵਾਰਸਾਂ ਵਲੋਂ ਨੌਜਵਾਨ ਨੂੰ ਟੱਕਰ ਮਾਰਨ ਵਾਲੇ ਕੈਂਟਰ ਚਾਲਕ ਨੂੰ ਪੁਲਿਸ ਅਧਿਕਾਰੀਆਂ ਵਲੋਂ ਪੈਸੇ ਲੈ ਕੇ ਬਿਨ੍ਹਾਂ ਕਾਰਵਾਈ ਕੀਤੇ ਛੱਡ ਦੇਣ ਦੇ ਕਥਿਤ ਦੋਸ਼ ਲਾਉਂਦਿਆਂ ਬੀਤੇ ਕੱਲ੍ਹ ਥਾਣੇ ਅੱਗੇ ਲਾਏ ਧਰਨੇ ਦੇ ਨਤੀਜੇ ਵਜੋਂ ਬੀਤੀ ਦੇਰ ਰਾਤ ਥਾਣਾ ਤਲਵੰਡੀ ਸਾਬੋ ਦੇ ਐੱਸ. ਐੱਚ. ਓ. ਹਰਬੰਸ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉੱਚ ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਪੁਲਿਸ ਅਧਿਕਾਰੀਆਂ ਦੀ ਮੁਅੱਤਲੀ ਤੋਂ ਬਾਅਦ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਅਸਾਮ ਵਿਚ ਹਵਾਈ ਸੈਨਾ ਦਾ ਸੁਖੋਈ ਲੜਾਕੂ ਜਹਾਜ਼ ਹਾਦਸਾਗ੍ਰਸਤ ਅਗਲੀ ਖ਼ਬਰ ⭐ਮਾਣਕ-ਮੋਤੀ ⭐