23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅਮਿਤ ਸ਼ਾਹ ਦੀ 14 ਮਾਰਚ ਦੀ ਰੈਲੀ ਲਈ 80 ਏਕੜ 'ਚ ਲੱਗ ਰਿਹੈ ਪੰਡਾਲ- ਬਿੱਟੂ

ਮੋਗਾ, 9 ਮਾਰਚ (ਏ.ਐਨ.ਆਈ.)- 14 ਮਾਰਚ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, "ਇਤਿਹਾਸ ਵਿਚ ਪੰਜਾਬ ਵਿਚ ਬਹੁਤ...

ਅਜੀਤ ਡੈਸਕ 09-03-2026

ਮੋਗਾ, 9 ਮਾਰਚ (ਏ.ਐਨ.ਆਈ.)- 14 ਮਾਰਚ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, "ਇਤਿਹਾਸ ਵਿਚ ਪੰਜਾਬ ਵਿਚ ਬਹੁਤ ਸਾਰੀਆਂ ਰੈਲੀਆਂ ਹੋਈਆਂ ਹਨ ਪਰ ਇਸ ਵਾਰ, ਲੋਕ ਅਮਿਤ ਸ਼ਾਹ ਲਈ ਪਿਆਰ ਅਤੇ ਉਤਸ਼ਾਹ ਨਾਲ ਭਰੇ ਹੋਏ ਹਨ। ਘੱਟੋ-ਘੱਟ 80 ਏਕੜ ਵਿਚ ਪਾਰਕਿੰਗ ਅਤੇ ਪੰਡਾਲ ਬਣਾਏ ਜਾ ਰਹੇ ਹਨ। ਪੂਰਾ ਪੰਜਾਬ ਇਸ ਰੈਲੀ ਵਿਚ ਆਉਣਾ ਚਾਹੁੰਦਾ ਹੈ ਅਤੇ ਪੰਜਾਬ ਬਦਲਾਅ ਦੇਖਣਾ ਚਾਹੁੰਦਾ ਹੈ। ਲੋਕ ਡਬਲ-ਇੰਜਣ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ। 14 ਤਰੀਕ ਤੋਂ ਬਾਅਦ, ਵੋਟਰਾਂ ਦੇ ਮਨਾਂ ਵਿਚ ਰਹੀ ਹਰ ਸ਼ੰਕਾ ਦੂਰ ਹੋ ਜਾਵੇਗੀ।"

ਪਿਛਲੀ ਖ਼ਬਰ ਘਰੇਲੂ ਝਗੜੇ ਪਿੱਛੋਂ ਵਿਅਕਤੀ ਟਾਵਰ 'ਤੇ ਚੜ੍ਹਿਆ, ਕਰੰਟ ਲੱਗਣ ਕਾਰਨ ਝੁਲਸਿਆ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਉਬਰਾਏ ਗੁਰਦੁਆਰਾ ਗੁਪਤਸਰ ਸਾਹਿਬ ਨਤਮਸਤਕ