24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗਨੀਵ ਕੌਰ ਮਜੀਠੀਆ ਨੇ ਮੁੱਖ ਮੰਤਰੀ 'ਤੇ ਲਗਾਏ ਦੋਸ਼

ਚੰਡੀਗੜ੍ਹ, 10 ਮਾਰਚ- ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਵਿਧਾਨ ਸਭਾ ਵਿਚ ਕਿਹਾ ਕਿ ਤੁਸੀਂ ਮੇਰਾ ਨਾਮ ਲਿਆ ਅਤੇ ਸਾਰੇ ਹੱਸਣ ਲੱਗ ਪਏ। ਮੇਰਾ ਮਜ਼ਾਕ ਉਡਾਇਆ ਜਾ ਰਿਹਾ...

ਅਜੀਤ ਡੈਸਕ 10-03-2026

ਚੰਡੀਗੜ੍ਹ, 10 ਮਾਰਚ- ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਵਿਧਾਨ ਸਭਾ ਵਿਚ ਕਿਹਾ ਕਿ ਤੁਸੀਂ ਮੇਰਾ ਨਾਮ ਲਿਆ ਅਤੇ ਸਾਰੇ ਹੱਸਣ ਲੱਗ ਪਏ। ਮੇਰਾ ਮਜ਼ਾਕ ਉਡਾਇਆ ਜਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਬਾਹਰ ਟਿੱਪਣੀਆਂ ਕਰਦੇ ਹਨ। ਕਿਸੇ ਵੀ ਮਾਂ ਜਾਂ ਭੈਣ ਨੂੰ 'ਭਾਬੀ' ਕਹਿਣਾ ਕੀ ਇਹ ਔਰਤਾਂ ਦਾ ਸਤਿਕਾਰ ਹੈ। ਜਿਨ੍ਹਾਂ ਦੇ ਪੁੱਤਰ ਮੁਕਾਬਲਿਆਂ ਵਿਚ ਮਾਰੇ ਜਾਂਦੇ ਹਨ, ਉਹ ਵੀ ਮਾਵਾਂ ਦੇ ਪੁੱਤਰ ਹਨ। ਉਨ੍ਹਾਂ ਕਿਹਾ ਕਿ ਤੁਸੀਂ ਨਿਆਂ ਦੀ ਗੱਲ ਕਰ ਰਹੇ ਹੋ, ਪਰ ਤੁਸੀਂ ਇੱਜਤ ਤਾਂ ਦਿਓ। ਇਸ ’ਤੇ'ਆਪ' ਦੀਆਂ ਮਹਿਲਾ ਵਿਧਾਇਕਾਂ ਅਤੇ ਗਨੀਵ ਕੌਰ ਮਜੀਠੀਆ ਵਿਚਕਾਰ ਬਹਿਸ ਹੋਈ।

ਪਿਛਲੀ ਖ਼ਬਰ ਬਿਜਲੀ ਕਾਮਿਆ ਨੇ ਕੱਢੀ ਰੋਸ ਰੈਲੀ ਅਗਲੀ ਖ਼ਬਰ ਟਰੰਪ ਵਲੋਂ ਈਰਾਨ ਉੱਪਰ ਹੁਣ ਤੱਕ ਕੀਤੇ ਗਏ ਹਮਲਿਆਂ ਨਾਲੋਂ ਵੀਹ ਗੁਣਾ ਵੱਡਾ ਹਮਲਾ ਕਰਨ ਦੀ ਚਿਤਾਵਨੀ