23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੁਨਾਮ-ਸੰਗਰੂਰ ਸੜਕ 'ਤੇ ਹਾਦਸੇ ਦੌਰਾਨ ਟਰਾਲਾ ਚਾਲਕ ਦੀ ਦਰਦਨਾਕ ਮੌਤ

ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ,10 ਮਾਰਚ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਰਾਤ ਸੁਨਾਮ-ਸੰਗਰੂਰ ਸੜਕ 'ਤੇ ਹੋਏ ਹਾਦਸੇ ਦੌਰਾਨ ਇਕ ਟਰਾਲਾ ਚਾਲਕ...

ਅਜੀਤ ਡੈਸਕ 10-03-2026

 ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ,10 ਮਾਰਚ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਰਾਤ ਸੁਨਾਮ-ਸੰਗਰੂਰ ਸੜਕ 'ਤੇ ਹੋਏ ਹਾਦਸੇ ਦੌਰਾਨ ਇਕ ਟਰਾਲਾ ਚਾਲਕ ਦੀ ਦਰਦਨਾਕ ਮੌਤ ਹੋਣ ਦੀ ਦੁਖਦਾਈ ਖਬਰ ਹੈ। ਪੁਲਿਸ ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਸੁਨਾਮ-ਸੰਗਰੂਰ ਸੜਕ 'ਤੇ ਮੈਦੇ ਦਾ ਭਰਿਆ ਇਕ ਟਰਾਲਾ ਸੰਗਰੂਰ ਵੱਲ ਜਾ ਰਿਹਾ ਸੀ ਕਿ ਜਿਵੇਂ ਹੀ ਟਰਾਲਾ ਪਿੰਡ ਤੁੰਗਾਂ ਕੁਲਾਰਾ ਨੇੜੇ ਗਿਆ ਤਾਂ ਅੱਗਿਓਂ ਆ ਰਹੇ ਆਲੂਆਂ ਨਾਲ ਭਰੇ ਦੂਜੇ ਟਰਾਲੇ (ਘੋੜੇ) ਨੇ ਅਚਾਨਕ ਕੱਟ ਮਾਰਿਆ ਅਤੇ ਟਰਾਲਾ ਸੰਤੁਲਨ ਗੁਆ ਕੇ ਸਾਹਮਣੇ ਤੋਂ ਆ ਰਹੇ ਮੈਦੇ ਵਾਲੇ ਟਰਾਲੇ 'ਚ ਜਾ ਵੱਜਿਆ। ਜਿਸ ਕਾਰਨ ਟਰਾਲਾ ਚਾਲਕ ਹਰਫੂਲ ਸਿੰਘ ਉਰਫ ਫੂਲਾ (31) ਪੁੱਤਰ ਨਿਰਮਲ ਸਿੰਘ ਉਰਫ ਜੁੰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਕਿਹਾ ਕਿ ਪੁਲਿਸ ਵਲੋਂ ਆਲੂਆਂ ਦੇ ਟਰਾਲਾ  ਚਾਲਕ ਅੰਮ੍ਰਿਤਪਾਲ ਸਿੰਘ ਪਿੰਡ ਭਰੂਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਦਿੱਤੀ 15 ਲੱਖ ਦੀ ਸਹਾਇਤਾ ਅਗਲੀ ਖ਼ਬਰ ਸੁਨਾਮ-ਸੰਗਰੂਰ ਸੜਕ 'ਤੇ ਹਾਦਸੇ ਦੌਰਾਨ ਟਰਾਲਾ ਚਾਲਕ ਦੀ ਦਰਦਨਾਕ ਮੌਤ