24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਾਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਹੋਈ ਮੌਤ

ਕਪੂਰਥਲਾ, 12 ਮਾਰਚ (ਅਮਨਜੋਤ ਸਿੰਘ ਵਾਲੀਆ)- ਖੋਜੇਵਾਲ ਨੇੜੇ ਰੇਲਵੇ ਲਾਈਨਾਂ 'ਤੇ ਮਾਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ....

ਅਜੀਤ ਡੈਸਕ 12-03-2026

ਕਪੂਰਥਲਾ, 12 ਮਾਰਚ (ਅਮਨਜੋਤ ਸਿੰਘ ਵਾਲੀਆ)- ਖੋਜੇਵਾਲ ਨੇੜੇ ਰੇਲਵੇ ਲਾਈਨਾਂ 'ਤੇ ਮਾਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਸ਼ਕੀਲ ਮੁਹੰਮਦ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਲੰਧਰ ਤੋਂ ਫ਼ਿਰੋਜਪੁਰ ਨੂੰ ਜਾ ਰਹੀ ਇਕ ਮਾਲ ਗੱਡੀ ਹੇਠਾਂ ਲਗਭਗ 50 ਸਾਲਾਂ ਵਿਅਕਤੀ ਦੇ ਆਉਣ ਕਾਰਨ ਉਸ ਦੀ ਮੌਤ ਹੋ ਗਈ, ਜਿਸ ਦੀ ਸੂਚਨਾ ਮਿਲਣ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਪਹਿਚਾਣ ਪੱਤਰ ਨਾ ਮਿਲਣ ਕਾਰਨ ਉਸਦੀ ਸ਼ਨਾਖ਼ਤ ਨਾ ਹੋ ਸਕੀ। ਲਾਸ਼ ਨੂੰ ਸ਼ਨਾਖ਼ਤ ਵਾਸਤੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ। 

ਪਿਛਲੀ ਖ਼ਬਰ ਸਾਮਰਾਜ ਵਿਰੋਧੀ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ 23 ਮਾਰਚ ਦਾ ਦਿਨ- ਉਗਰਾਹਾਂ ਅਗਲੀ ਖ਼ਬਰ ਬੇਅਦਬੀਆਂ ਖ਼ਿਲਾਫ਼ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਧਰਨਾ