02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-03-2026

ਅੱਜ ਪੰਜਾਬ ਵਿਚ ਮੀਂਹ ਲਈ ਆਰੈਂਜ ਅਲਰਟ ਜਾਰੀ

ਚੰਡੀਗੜ੍ਹ, 20 ਮਾਰਚ- ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਅਤੇ ਪਹਾੜਾਂ ਵਿਚ ਬਰਫ਼ਬਾਰੀ ਨੇ ਸੂਬੇ ਦੇ ਮੌਸਮ ਨੂੰ ਬਦਲ ਦਿੱਤਾ ਹੈ। ਸਵੇਰ ਅਤੇ ਸ਼ਾਮ ਠੰਢ ਵੱਧ ਗਈ ਹੈ। ਸੂਬੇ ਭਰ ਵਿਚ ਤਾਪਮਾਨ....

ਅਜੀਤ ਡੈਸਕ 20-03-2026

ਚੰਡੀਗੜ੍ਹ, 20 ਮਾਰਚ- ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਅਤੇ ਪਹਾੜਾਂ ਵਿਚ ਬਰਫ਼ਬਾਰੀ ਨੇ ਸੂਬੇ ਦੇ ਮੌਸਮ ਨੂੰ ਬਦਲ ਦਿੱਤਾ ਹੈ। ਸਵੇਰ ਅਤੇ ਸ਼ਾਮ ਠੰਢ ਵੱਧ ਗਈ ਹੈ। ਸੂਬੇ ਭਰ ਵਿਚ ਤਾਪਮਾਨ 24 ਘੰਟਿਆਂ ਵਿਚ 2.7 ਡਿਗਰੀ ਘੱਟ ਗਿਆ ਹੈ, ਜੋ ਆਮ ਨਾਲੋਂ 6.1 ਡਿਗਰੀ ਘੱਟ ਹੈ।

ਅੱਜ ਮੌਸਮ ਵਿਭਾਗ ਵਲੋਂ ਮੀਂਹ, ਬਿਜਲੀ ਡਿੱਗਣ, ਤੇਜ਼ ਹਵਾਵਾਂ ਅਤੇ ਗੜਿਆਂ ਲਈ ਆਰੈਂਜ ਅਲਰਟ ਜਾਰੀ ਕੀਤਾ ਹੈ। ਹਵਾ ਦੀ ਗਤੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਜਾਵੇਗੀ। ਪਠਾਨਕੋਟ ਵਿਚ ਸਭ ਤੋਂ ਵੱਧ ਤਾਪਮਾਨ 23 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 20.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਦੋ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਮਾਰਚ ਇੰਨਾ ਠੰਢਾ ਰਿਹਾ ਹੈ। ਤਾਪਮਾਨ ਆਮ ਨਾਲੋਂ 7 ਡਿਗਰੀ ਘੱਟ ਗਿਆ ਹੈ।

 

ਪਿਛਲੀ ਖ਼ਬਰ ਪੰਜਾਬ ਦੀ ਧੀ ਨੇ ਅਮਰੀਕਾ ਵਿੱਚ ਬਣਾਈ ਪਹਿਚਾਣ,ਫੁਲਬ੍ਰਾਈਟ ਫੈਲੋਸ਼ਿਪ ਨਾਲ ਮਿਲੀ ਵੱਡੀ ਉਪਲਬਧੀ ਅਗਲੀ ਖ਼ਬਰ ⭐ਮਾਣਕ-ਮੋਤੀ ⭐