07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-03-2026

ਆਟੋ ਮੋਟਿਵ ਡਰਾਈਵਿੰਗ ਟੈਸਟ ਸੈਂਟਰ ਹੁਸ਼ਿਆਰਪੁਰ ’ਚ ਲੱਗੀ ਭਿਆਨਕ ਅੱਗ

ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਸਥਿਤ ਆਟੋ ਮੋਟਿਵ ਡਰਾਈਵਿੰਗ ਟੈਸਟ ਸੈਂਟਰ ’ਚ ਭਿਆਨਕ ਅੱਗ ਲੱਗ ਗਈ, ਜਿਸਦੇ ਚੱਲਦਿਆਂ ਸੈਂਟਰ ਦਾ...

ਅਜੀਤ ਡੈਸਕ 22-03-2026

ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਸਥਿਤ ਆਟੋ ਮੋਟਿਵ ਡਰਾਈਵਿੰਗ ਟੈਸਟ ਸੈਂਟਰ ’ਚ ਭਿਆਨਕ ਅੱਗ ਲੱਗ ਗਈ, ਜਿਸਦੇ ਚੱਲਦਿਆਂ ਸੈਂਟਰ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਰਿਕਾਰਡ ਵੀ ਸੜ ਕੇ ਸੁਆਹ ਹੋ ਗਿਆ। ਜਿਨ੍ਹਾਂ ਵਿਅਕਤੀਆਂ ਵਲੋਂ ਲਾਇਸੈਂਸ ਅਪਲਾਈ ਕੀਤੇ ਹੋਏ ਸਨ, ਉਨ੍ਹਾਂ ਦਾ ਲਾਇਸੈਂਸ ਕਦੋਂ ਬਣੇਗਾ, ਇਸ ਸੰਬੰਧੀ ਕੁੱਝ ਕਿਹਾ ਨਹੀਂ ਜਾ ਸਕਦਾ।

ਇਸ ਸੰਬੰਧੀ ਸੀਨੀਅਰ ਅਸਿਸਟੈਂਟ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ ਪਰੰਤੂ ਅਜੇ ਪੂਰੀ ਤਰ੍ਹਾਂ ਕੁੱਝ ਸਹੀ ਨਹੀਂ ਦੱਸਿਆ ਜਾ ਸਕਦਾ। ਮੌਕੇ ’ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਪਿਛਲੀ ਖ਼ਬਰ ਟੈਂਪੋ ਟਰੈਵਲਰ ਨੂੰ ਤੇਜ਼ ਰਫਤਾਰ ਟਰਾਲੇ ਨੇ ਮਾਰੀ ਟੱਕਰ, 6 ਮੌਤਾਂ ਅਗਲੀ ਖ਼ਬਰ ਪੱਛਮੀ ਏਸ਼ੀਆ ਟਕਰਾਅ : ਮੋਦੀ ਨੇ ਊਰਜਾ ਸਥਿਤੀ ਦੀ ਸਮੀਖਿਆ ਲਈ ਮੰਤਰੀ ਪੱਧਰ ਦੀ ਮੀਟਿੰਗ ਬੁਲਾਈ