13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-03-2026

ਚੱਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ

ਮੋਹਾਲੀ, 25 ਮਾਰਚ (ਕਪਿਲ ਵਧਵਾ)- ਮੋਹਾਲੀ ਦੇ ਪੀ.ਟੀ.ਐਲ. ਲਾਈਟ ਪੁਆਇੰਟ ’ਤੇ ਅਚਾਨਕ ਹੀ ਗੱਡੀ ਨੂੰ ਅੱਗ ਲੱਗ ਗਈ। ਉਸ ਵਿਚ ਸਵਾਰ ਚਾਲਕ ਨੇ ਜਦੋਂ ਇਕੋ ਦਮ ਚਲਦੀ ਗੱਡੀ....

ਅਜੀਤ ਡੈਸਕ 25-03-2026

ਮੋਹਾਲੀ, 25 ਮਾਰਚ (ਕਪਿਲ ਵਧਵਾ)- ਮੋਹਾਲੀ ਦੇ ਪੀ.ਟੀ.ਐਲ. ਲਾਈਟ ਪੁਆਇੰਟ ’ਤੇ ਅਚਾਨਕ ਹੀ ਗੱਡੀ ਨੂੰ ਅੱਗ ਲੱਗ ਗਈ। ਉਸ ਵਿਚ ਸਵਾਰ ਚਾਲਕ ਨੇ ਜਦੋਂ ਇਕੋ ਦਮ ਚਲਦੀ ਗੱਡੀ ਦੇ ਇੰਜਨ ਵਿਚੋਂ ਧੂਆਂ ਨਿਕਲਦਾ ਦੇਖਿਆ ਤਾਂ ਉਸ ਨੇ ਗੱਡੀ ਨੂੰ ਸਾਈਡ ਲਗਾ ਕੇ ਉਸ ਵਿਚੋਂ ਬਾਹਰ ਨਿਕਲ ਗਿਆ ਅਤੇ ਫਿਰ ਇਕੋ ਦਮ ਹੀ ਅੱਗ ਭੜਕ ਗਈ ਤੇ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਚਪੇਟ ਵਿਚ ਲੈ ਲਿਆ, ਜਿਸ ਨਾਲ ਪੂਰੀ ਗੱਡੀ ਹੀ ਸੜ ਕੇ ਸੁਆਹ ਹੋ ਗਈ। ਮੌਕੇ ’ਤੇ ਰਾਹਗੀਰਾਂ ਵਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਜਿਸ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਗਨੀਮਤ ਇਹ ਰਹੀ ਕਿ ਇਸ ਵਿਚ ਕਿਸੇ ਦੇ ਵੀ ਜ਼ਖ਼ਮੀ ਜਾਂ ਹਲਾਕ ਹੋਣ ਦਾ ਸਮਾਚਾਰ ਨਹੀਂ ਮਿਲਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਵੀ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਪਿਛਲੀ ਖ਼ਬਰ ਗਗਨਦੀਪ ਖ਼ੁਦਕੁਸ਼ੀ ਮਾਮਲਾ: ਗਵਰਨਰ ਨੂੰ ਮਿਲਿਆ ਪੰਜਾਬ ਭਾਜਪਾ ਵਫ਼ਦ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਗਰੋਹ ਦੇ 10 ਮੈਂਬਰ ਕੀਤੇ ਗ੍ਰਿਫ਼ਤਾਰ