11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਲੋਹੀਆਂ ਥਾਣਾ ਮੂਰੇ ਲੱਗਾ ਪੱਕਾ ਧਰਨਾ

ਲੋਹੀਆਂ ਖ਼ਾਸ, 1 ਅਪ੍ਰੈਲ, ਕੁਲਦੀਪ ਸਿੰਘ ਖਾਲਸਾ- ਅੱਜ ਸਵੇਰ 10 ਵਜੇ ਤੋਂ ਪੁਲਿਸ ਵਧੀਕੀਆਂ ਵਿਰੁੱਧ ਕਮੇਟੀ ਵਲੋਂ ਲੋਹੀਆਂ ਪੁਲਿਸ ਦੇ ਵਿਰੋਧ ’ਚ ਪੱਕਾ ਧਰਨਾ ਲਗਾ ਦਿੱਤਾ ਗਿਆ....

ਅਜੀਤ ਡੈਸਕ 01-04-2026

ਲੋਹੀਆਂ ਖ਼ਾਸ, 1 ਅਪ੍ਰੈਲ, ਕੁਲਦੀਪ ਸਿੰਘ ਖਾਲਸਾ- ਅੱਜ ਸਵੇਰ 10 ਵਜੇ ਤੋਂ ਪੁਲਿਸ ਵਧੀਕੀਆਂ ਵਿਰੁੱਧ ਕਮੇਟੀ ਵਲੋਂ ਲੋਹੀਆਂ ਪੁਲਿਸ ਦੇ ਵਿਰੋਧ ’ਚ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਕਮੇਟੀ ਮੁੱਖ ਬੁਲਾਰੇ ਸੋਨੂੰ ਅਰੋੜਾ ਨੇ ਦੱਸਿਆ ਕਿ ਲੋਕ ਲੋਹੀਆਂ ਥਾਣੇ ਵਿਚ ਆ ਕੇ ਬਹੁਤ ਖੱਜਲ ਹੋ ਰਹੇ ਹਨ , ਜਦਕਿ ਕੋਈ ਵੀ ਮਸਲਾ ਹੱਲ ਨਹੀਂ ਹੋ ਰਿਹਾ ਅਤੇ ਸ਼ਹਿਰ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਧਰਨਾ ਲਗਤਾਰ ਜਾਰੀ ਰਹੇਗਾ, ਜਿੰਨੀ ਦੇਰ ਪੁਲਿਸ ਕੋਈ ਸਖ਼ਤ ਕਦਮ ਨਹੀਂ ਚੁੱਕਦੀ। ਇਸ ਮੌਕੇ ਹਾਜ਼ਰ ਐਸ. ਐਚ. ਓ. ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਡੀ. ਐਸ. ਪੀ. ਸਾਹਿਬ ਦੇ ਆਉਣ ’ਤੇ ਹੀ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ

ਪਿਛਲੀ ਖ਼ਬਰ ਬਲਵੰਤ ਸਿੰਘ ਰਾਜੋਆਣਾ ਨੇ ਗਿਆਨੀ ਗੜਗੱਜ ਨੂੰ ਲਿਖੀ ਚਿੱਠੀ ਅਗਲੀ ਖ਼ਬਰ ਐਚ. ਐਸ. ਫੁਲਕਾ ਜੀ ਦਾ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਦਿਲੋਂ ਸਵਾਗਤ- ਸੁਨੀਲ ਜਾਖੜ