08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬ੍ਰਿਟੇਨ ਦੇ ਬ੍ਰਿਸਟੇਲ ’ਚ ਗੋਲ਼ੀਬਾਰੀ ਪਿੱਛੋਂ 3 ਗ੍ਰਿਫਤਾਰ

ਬ੍ਰਿਟੇਨ, 2 ਅਪ੍ਰੈਲ (ਸੁਖਜਿੰਦਰ ਢੱਡੇ)- ਬ੍ਰਿਟੇਨ ਦੇ ਸ਼ਹਿਰ ਬ੍ਰਿਸਟਲ ’ਚ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਕਰੀਬ 20 ਸਾਲ...

ਅਜੀਤ ਡੈਸਕ 02-04-2026

ਬ੍ਰਿਟੇਨ, 2 ਅਪ੍ਰੈਲ (ਸੁਖਜਿੰਦਰ ਢੱਡੇ)- ਬ੍ਰਿਟੇਨ ਦੇ ਸ਼ਹਿਰ ਬ੍ਰਿਸਟਲ ’ਚ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਕਰੀਬ 20 ਸਾਲ ਦਾ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਇਲਾਜ ਅਧੀਨ ਹੈ। ਪੁਲਿਸ ਮੁਤਾਬਕ ਇਹ ਘਟਨਾ ਬੁੱਧਵਾਰ ਦੁਪਹਿਰ ਕਰੀਬ 1.45 ਵਜੇ ਸਪੀਡਵੈੱਲ ਰੋਡ ਇਲਾਕੇ ’ਚ ਵਾਪਰੀ, ਜਦੋਂ ਇਕ ਕਾਰ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ ਗਈ।

ਮਾਮਲੇ ਦੀ ਜਾਂਚ ਕਰ ਰਹੀ ਐਵਨ ਐਂਡ ਸਮਰਸੈਟ ਪੁਲਿਸ ਨੇ ਵੀਰਵਾਰ ਸਵੇਰੇ ਕਰੀਬ 2.30 ਵਜੇ ਇਕ ਨੌਜਵਾਨ ਨੂੰ ਕਤਲ ਦੀ ਕੋਸ਼ਿਸ਼ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਇਕ ਹੋਰ ਮਰਦ ਅਤੇ ਇਕ ਔਰਤ ਨੂੰ ਦੋਸ਼ੀ ਦੀ ਮਦਦ ਕਰਨ ਦੇ ਸ਼ੱਕ ‘ਚ ਕਾਬੂ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਹੈਲੀਕਾਪਟਰ, ਹਥਿਆਰਬੰਦ ਅਧਿਕਾਰੀ ਅਤੇ ਡਰੋਨ ਯੂਨਿਟ ਦੀ ਮਦਦ ਨਾਲ ਜਾਂਚ ਕੀਤੀ ਗਈ। ਸੁਰੱਖਿਆ ਕਾਰਨਾਂ ਕਰਕੇ ਨੇੜਲੇ ਕੁਝ ਸਕੂਲਾਂ ਨੂੰ ਕੁਝ ਸਮੇਂ ਲਈ ਲਾਕਡਾਊਨ ਵੀ ਕੀਤਾ ਗਿਆ, ਹਾਲਾਂਕਿ ਬਾਅਦ ’ਚ ਇਲਾਕਾ ਮੁੜ ਖੋਲ੍ਹ ਦਿੱਤਾ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਨਾਲ ਸੰਬੰਧਿਤ ਕੋਈ ਜਾਣਕਾਰੀ ਜਾਂ ਵੀਡੀਓ ਫੁਟੇਜ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

ਪਿਛਲੀ ਖ਼ਬਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਵਿਚਲੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਸਵਾਲ ਅਗਲੀ ਖ਼ਬਰ ਦੇਸ਼ ’ਚ ਬਾਲਣ ਜਾਂ ਗੈਸ ਦੀ ਕੋਈ ਕਮੀ ਨਹੀਂ : ਰੱਖਿਆ ਮੰਤਰੀ ਰਾਜਨਾਥ