08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਿਸਤੌਲ ਦੀ ਨੋਕ 'ਤੇ ਪਨਸਪ ਦੇ ਮੁਲਾਜ਼ਮ ਤੋਂ ਖੋਹਿਆ ਕੈਸ਼

ਖੜੜ, 2 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)- ਖਰੜ ਦੇ ਪੀਰ ਸੁਹਾਣਾ ਰੋਡ ਉਤੇ ਅੱਜ ਦਿਨ-ਦਿਹਾੜੇ ਦੋ ਨਕਾਬਪੋਸ਼ ਵਿਅਕਤੀ ਪਿਸਤੌਲ ਦੀ ਨੋਕ ਉਤੇ ਪਨਸਪ ਦੇ ਮੁਲਾਜ਼ਮ ਕੋਲੋਂ ਤਿੰਨ ਸਾਢੇ ਤਿੰਨ...

ਅਜੀਤ ਡੈਸਕ 02-04-2026

ਖੜੜ, 2 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)- ਖਰੜ ਦੇ ਪੀਰ ਸੁਹਾਣਾ ਰੋਡ ਉਤੇ ਅੱਜ ਦਿਨ-ਦਿਹਾੜੇ ਦੋ ਨਕਾਬਪੋਸ਼ ਵਿਅਕਤੀ ਪਿਸਤੌਲ ਦੀ ਨੋਕ ਉਤੇ ਪਨਸਪ ਦੇ ਮੁਲਾਜ਼ਮ ਕੋਲੋਂ ਤਿੰਨ ਸਾਢੇ ਤਿੰਨ ਲੱਖ ਦੇ ਕਰੀਬ ਕੈਸ਼ ਖੋ ਕੇ ਫਰਾਰ ਹੋ ਗਏ। ਇਸ ਸੰਬੰਧੀ ਪਨਸਪ ਦੇ ਮੁਲਾਜ਼ਮਾਂ ਵਿਪਨ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਉਤੇ ਕੈਸ਼ ਲੈ ਕੇ ਬੈਂਕ ਵਿਚ ਜਮ੍ਹਾ ਕਰਾਉਣ ਲਈ ਆ ਰਿਹਾ ਸੀ ਕਿ ਅੰਡਰਬ੍ਰਿਜ ਨੇੜੇ ਦੋ ਵਿਅਕਤੀ ਉਹਦੇ ਕੋਲੋਂ ਕੈਸ਼ ਖੋ ਕੇ ਫਰਾਰ ਹੋ ਗਏ। ਇਸ ਮੌਕੇ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਜੱਦੀ ਪਿੰਡ ਸਤੌਜ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ