ਚੰਡੀਗੜ੍ਹ, ਅਪ੍ਰੈਲ- ਪੰਜਾਬ ਵਿਚ ਅੱਜ ਕਈ ਥਾਵਾਂ ਉਤੇ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਕਈ ਥਾਵਾਂ ਉਤੇ ਤਾਂ ਗੜ੍ਹੇਮਾਰੀ ਵੀ ਹੋਈ। ਜਲੰਧਰ ਵਿਚ ਵੀ ਮੌਸਮ ਨੇ ਕਰਵਟ ਲੈ ਲਈ ਹੈ; ਅਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ, ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ਹਿਰ ਵਿੱਚ ਪੈ ਰਿਹਾ ਹੈ। ਮੀਂਹ ਦੇ ਨਾਲ ਗੜੇਮਾਰੀ ਵੀ ਹੋਈ। ਪਿਛਲੇ ਅੱਧੇ ਘੰਟੇ ਤੋਂ ਲਗਾਤਾਰ ਮੀਂਹ ਅਤੇ ਗੜੇਮਾਰੀ ਹੋ ਰਹੀ ਹੈ; ਲੋਕਾਂ ਨੇ ਭਾਰੀ ਮੀਂਹ ਤੋਂ ਬਚਣ ਲਈ ਦੁਕਾਨਾਂ ਵਿੱਚ ਪਨਾਹ ਲਈ ਹੈ, ਅਤੇ ਗਲੀਆਂ ਪਾਣੀ ਨਾਲ ਭਰ ਗਈਆਂ ਹਨ।
ਤਾਜ਼ਾ ਖ਼ਬਰਾਂ
Free
ਜਲੰਧਰ ਸਣੇ ਕਈਆਂ ਜ਼ਿਲ੍ਹਿਆਂ ਵਿਚ ਮੀਂਹ ਪਿਆ, ਤੇਜ਼ ਹਵਾਵਾਂ ਵੀ ਵਗੀਆਂ
ਚੰਡੀਗੜ੍ਹ, ਅਪ੍ਰੈਲ- ਪੰਜਾਬ ਵਿਚ ਅੱਜ ਕਈ ਥਾਵਾਂ ਉਤੇ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਕਈ ਥਾਵਾਂ ਉਤੇ ਤਾਂ ਗੜ੍ਹੇਮਾਰੀ ਵੀ ਹੋਈ...
ਅਜੀਤ ਡੈਸਕ
04-04-2026