27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਦਿੱਲੀ ਵਿਧਾਨ ਸਭਾ ਦਾ ਬੈਰੀਅਰ ਤੋੜ ਅੰਦਰ ਜਾ ਵੜ੍ਹੀ ਕਾਰ

ਨਵੀਂ ਦਿੱਲੀ, 6 ਅਪ੍ਰੈਲ - ਅੱਡ ਦੁਪਹਿਰ ਦਿੱਲੀ ਵਿਧਾਨਸਭਾ ਕੈਂਪਸ ਵਿਚ ਸੁਰੱਖਿਆ ਦੀ ਉਲੰਘਣਾ ਹੋਈ। ਦੁਪਹਿਰ 2 ਵਜੇ ਦੇ ਕਰੀਬ ਯੂ.ਪੀ. ਰਜਿਸਟ੍ਰੇਸ਼ਨ ਪਲੇਟ ਵਾਲੀ ਇਕ ਕਾਰ ਗੇਟ ਨੰਬਰ 2....

ਅਜੀਤ ਡੈਸਕ 06-04-2026

ਨਵੀਂ ਦਿੱਲੀ, 6 ਅਪ੍ਰੈਲ - ਅੱਡ ਦੁਪਹਿਰ ਦਿੱਲੀ ਵਿਧਾਨਸਭਾ ਕੈਂਪਸ ਵਿਚ ਸੁਰੱਖਿਆ ਦੀ ਉਲੰਘਣਾ ਹੋਈ। ਦੁਪਹਿਰ 2 ਵਜੇ ਦੇ ਕਰੀਬ ਯੂ.ਪੀ. ਰਜਿਸਟ੍ਰੇਸ਼ਨ ਪਲੇਟ ਵਾਲੀ ਇਕ ਕਾਰ ਗੇਟ ਨੰਬਰ 2, ਵੀ.ਆਈ.ਪੀ. ਐਂਟਰੀ ਪੁਆਇੰਟ 'ਤੇ ਬੈਰੀਕੇਡ ਤੋੜ ਕੇ ਅੰਦਰ ਜਾ ਵੜ੍ਹੀ। ਡਰਾਈਵਰ ਨੇ ਮਾਸਕ ਪਾਇਆ ਹੋਇਆ ਸੀ।

ਅਧਿਕਾਰੀਆਂ ਦੇ ਅਨੁਸਾਰ ਡਰਾਈਵਰ ਸਿੱਧਾ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਵੱਲ ਗਿਆ, ਵਰਾਂਡੇ ਦੇ ਨੇੜੇ ਫੁੱਲਾਂ ਦਾ ਗੁਲਦਸਤਾ ਰੱਖਿਆ ਅਤੇ ਕਾਰ ਲੈ ਕੇ ਮੌਕੇ ਤੋਂ ਭੱਜ ਗਿਆ। ਘਟਨਾ ਤੋਂ ਬਾਅਦ ਦਿੱਲੀ ਪੁਲਿਸ ਮੌਕੇ 'ਤੇ ਪਹੁੰਚੀ। ਕਾਰ ਦੀ ਭਾਲ ਕੀਤੀ ਜਾ ਰਹੀ ਹੈ। ਸਾਵਧਾਨੀ ਵਜੋਂ ਗੇਟ ਨੰਬਰ 2 'ਤੇ ਸੀ.ਆਰ.ਪੀ.ਐਫ਼. ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਹਾਲ ਹੀ ਵਿਚ ਵਿਧਾਨ ਸਭਾ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਸਨ।

ਪਿਛਲੀ ਖ਼ਬਰ ਬੰਬ ਨਾਲ ਉਡਾਊਣ ਦੀ ਧਮਕੀ ਪਿੱਛੋਂ ਖਾਲੀ ਕਰਵਾਇਆ ਕੋਰਟ ਕੰਪਲੈਕਸ ਅਗਲੀ ਖ਼ਬਰ ਸ਼ਰਾਬ ਨੀਤੀ ਮਾਮਲਾ: ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ’ਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ