24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਗੁਰਦਾਸਪੁਰ ਦੇ ਬਬਰੀ ਬਾਈਪਾਸ 'ਤੇ ਕਾਰ ਉੱਪਰ ਪਲਟੀ ਬੱਸ , ਕਈ ਲੋਕ ਗੰਭੀਰ ਜ਼ਖ਼ਮੀ

ਗੁਰਦਾਸਪੁਰ, 8 ਅਪ੍ਰੈਲ (ਚੱਕਰਾਜਾ/ਗੁਰਪ੍ਰਤਾਪ ਸਿੰਘ) - ਸ਼ਹਿਰ ਗੁਰਦਾਸਪੁਰ ਦੇ ਬਬਰੀ ਬਾਈਪਾਸ ਚੌਕ ਵਿਚ ਇਕ ਤੇਜ਼ ਰਫਤਾਰ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾਂਦੀ ਕਾਰ ਉੱਪਰ ਪਲਟ ਗਈ ...

ਅਜੀਤ ਡੈਸਕ 08-04-2026

ਗੁਰਦਾਸਪੁਰ, 8 ਅਪ੍ਰੈਲ (ਚੱਕਰਾਜਾ/ਗੁਰਪ੍ਰਤਾਪ ਸਿੰਘ) - ਸ਼ਹਿਰ ਗੁਰਦਾਸਪੁਰ ਦੇ ਬਬਰੀ ਬਾਈਪਾਸ ਚੌਕ ਵਿਚ ਇਕ ਤੇਜ਼ ਰਫਤਾਰ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾਂਦੀ ਕਾਰ ਉੱਪਰ ਪਲਟ ਗਈ | ਜਿਸ ਕਾਰਨ ਬੱਸ ਵਿਚ ਸਵਾਰ ਕਈ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਇਸ ਮੌਕੇ 'ਤੇ ਕਾਰ ਸਵਾਰ ਵਾਲ ਵਾਲ ਬਚਿਆ ਹੈ। ਇਸ ਹਾਦਸੇ ਵਿਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਮੌਕੇ 'ਤੇ ਪਹੁੰਚੇ ਭਾਰੀ ਪੁਲਿਸ ਬਲ ਅਤੇ ਲੋਕਾਂ ਵਲੋਂ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਨਾਲ ਦੇ ਹਸਪਤਾਲਾਂ ਵਿਚ ਪਹੁੰਚਾਇਆ ਗਿਆ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਅੱਜ ਦਿੱਲੀ ਦਾ ਮੁਕਾਬਲਾ ਗੁਜਰਾਤ ਨਾਲ ਅਗਲੀ ਖ਼ਬਰ ਵਿਸ਼ੇਸ਼ ਆਰਥਿਕ ਪੈਕੇਜ ਤਹਿਤ ਭਾਰਤ ਨੇ ਸੇਸ਼ੇਲਸ ਨੂੰ ਭੇਜਿਆ 250 ਮੀਟਰਕ ਟਨ ਅਨਾਜ