27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਉਤਰਾਖ਼ੰਡ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਦੇਹਰਾਦੂਨ, 11 ਅਪ੍ਰੈਲ- ਉਤਰਾਖ਼ੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.02 ਮਾਪੀ ਗਈ। ਭੂਚਾਲ ਦੇ....

ਅਜੀਤ ਡੈਸਕ 11-04-2026

ਦੇਹਰਾਦੂਨ, 11 ਅਪ੍ਰੈਲ- ਉਤਰਾਖ਼ੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.02 ਮਾਪੀ ਗਈ। ਭੂਚਾਲ ਦੇ ਝਟਕਿਆਂ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ। ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਦਾ ਕੇਂਦਰ ਰੁਦਰਪ੍ਰਯਾਗ ਤੋਂ ਲਗਭਗ 10 ਕਿਲੋਮੀਟਰ ਪੂਰਬ ਵਿਚ ਸੀ। ਇਸ ਦੀ ਡੂੰਘਾਈ ਧਰਤੀ ਤੋਂ ਲਗਭਗ 15 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ। ਭੂਚਾਲ ਦੇ ਝਟਕੇ ਲਗਭਗ 10 ਤੋਂ 15 ਸਕਿੰਟਾਂ ਤੱਕ ਮਹਿਸੂਸ ਕੀਤੇ ਗਏ। ਹਾਲਾਂਕਿ, ਹੁਣ ਤੱਕ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਪਿਛਲੀ ਖ਼ਬਰ ਅਮਰੀਕਾ ਨਾਲ ਗੱਲਬਾਤ ਲਈ ਪਾਕਿਸਤਾਨ ਪੁੱਜਾ ਈਰਾਨੀ ਵਫ਼ਦ ਅਗਲੀ ਖ਼ਬਰ ਆਰਟੇਮਿਸ II ਮਿਸ਼ਨ - 4 ਪੁਲਾੜ ਯਾਤਰੀ ਚੰਦਰਮਾ ਦੀ ਪਰਿਕਰਮਾ ਕਰਨ ਤੋਂ ਬਾਅਦ ਪਰਤੇ