24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਫੇਸਬੁੱਕ ਲਿੰਕ ਰਾਹੀਂ ਆਯੁਰਵੇਦਿਕ ਇਲਾਜ ਦਾ ਝਾਂਸਾ ਦੇ ਕੇ ਲੱਖਾਂ ਦੀ ਸਾਈਬਰ ਠੱਗੀ

ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਬੂਟਾ ਸਿੰਘ) - ਸੋਸ਼ਲ ਮੀਡੀਆ ‘ਤੇ ਆਏ ਇਕ ਲਿੰਕ ‘ਤੇ ਭਰੋਸਾ ਕਰਨਾ ਇਕ ਪਰਿਵਾਰ ਨੂੰ ਮਹਿੰਗਾ ਪੈ ਗਿਆ, ਜਿੱਥੇ ਆਯੁਰਵੇਦਿਕ ਇਲਾਜ ਦੇ ਨਾਮ ‘ਤੇ ਠੱਗਾਂ ਵਲੋਂ ਇਕ ਮਹਿਲਾ...

ਅਜੀਤ ਡੈਸਕ 11-04-2026

ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਬੂਟਾ ਸਿੰਘ) - ਸੋਸ਼ਲ ਮੀਡੀਆ ‘ਤੇ ਆਏ ਇਕ ਲਿੰਕ ‘ਤੇ ਭਰੋਸਾ ਕਰਨਾ ਇਕ ਪਰਿਵਾਰ ਨੂੰ ਮਹਿੰਗਾ ਪੈ ਗਿਆ, ਜਿੱਥੇ ਆਯੁਰਵੇਦਿਕ ਇਲਾਜ ਦੇ ਨਾਮ ‘ਤੇ ਠੱਗਾਂ ਵਲੋਂ ਇਕ ਮਹਿਲਾ ਨਾਲ ਲੱਖਾਂ ਰੁਪਏ ਦੀ ਸਾਈਬਰ ਠੱਗੀ ਕੀਤੀ ਗਈ ਹੈ।
ਸ਼ਿਕਾਇਤਕਰਤਾ ਦੀਪਿਕਾ ਕੁੰਬਾ ਮੁਤਾਬਕ ਉਨ੍ਹਾਂ ਦੇ ਪਿਤਾ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਸਨ ਅਤੇ ਇਲਾਜ ਦੀ ਭਾਲ ਕਰ ਰਹੇ ਸਨ। ਇਸ ਦੌਰਾਨ 2 ਅਪ੍ਰੈਲ 2026 ਨੂੰ ਉਨ੍ਹਾਂ ਦੀ ਮਾਤਾ ਵਿਮਲ ਕੁੱਬਾ ਨੂੰ ਫੇਸਬੁੱਕ ‘ਤੇ ਪਤੰਜਲੀ ਨਾਲ ਸੰਬੰਧਿਤ ਇਕ ਲਿੰਕ ਦਿਖਾਈ ਦਿੱਤਾ,ਜੋ ਉਸ ਦੀ ਮਾਤਾ ਨੇ ਵਿਸ਼ਵਾਸ ਕਰਦਿਆਂ ਆਪਣੇ ਲਈ ਤੇ ਉਸਦੇ ਪਿਤਾ ਦੇ ਗੋਡਿਆਂ ਦੇ ਦਰਦ ਸੰਬੰਧੀ ਕਲਿੱਕ ਕਰਕੇ ਇਕ ਫਾਰਮ ਭਰਿਆ ਗਿਆ।
ਫਾਰਮ ਭਰਨ ਤੋਂ ਬਾਅਦ ਵੱਖ-ਵੱਖ ਨੰਬਰਾਂ ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਕਾਲ ਕਰਨ ਵਾਲਿਆਂ ਨੇ ਇਲਾਜ ਅਤੇ ਰਹਿਣ ਦੀ ਵਿਵਸਥਾ ਦੇ ਨਾਮ ‘ਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਠੱਗਾਂ ਦੇ ਕਹਿਣ ‘ਤੇ ਦੀਪਿਕਾ ਕੁੰਬਾ ਵਲੋਂ ਗੂਗਲ ਪੇ ਰਾਹੀਂ ਵੱਖ-ਵੱਖ ਕਿਸ਼ਤਾਂ ਵਿੱਚ ਰਕਮ ਭੇਜੀ ਗਈ।
ਇਸ ਤੋਂ ਬਾਅਦ ਕਥਿਤ ਦੋਸ਼ੀਆਂ ਨੇ ਉਨ੍ਹਾਂ ਨੂੰ ਰਿਸ਼ਿਕੇਸ਼ ਬੁਲਾਉਣ ਦੀ ਗੱਲ ਕਹੀ ਅਤੇ ਗੱਡੀ ਭੇਜਣ ਦੇ ਬਹਾਨੇ ਨਾਲ ਸਰਕਾਰੀ ਐਨ.ਓ.ਸੀ. ਦੇ ਨਾਮ ‘ਤੇ ਹੋਰ ਪੈਸੇ ਵੀ ਮੰਗੇ। ਜਦੋਂ ਸ਼ੱਕ ਹੋਣ ‘ਤੇ ਦੀਪਿਕਾ ਵੱਲੋਂ ਪਤੰਜਲੀ ਦੀ ਅਧਿਕਾਰਕ ਵੈੱਬਸਾਈਟ ‘ਤੇ ਸੰਪਰਕ ਕੀਤਾ ਗਿਆ ਤਾਂ ਠੱਗੀ ਦਾ ਪਤਾ ਲੱਗਿਆ।
ਇਸ ਮਾਮਲੇ ਵਿੱਚ ਲਗਭਗ ਕੁੱਲ 5 ਲੱਖ 78 ਹਜ਼ਾਰ 442 ਰੁਪਏ ਦੀ ਠੱਗੀ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਾਈਬਰ ਕ੍ਰਾਈਮ ਥਾਣੇ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਆਈ.ਪੀ.ਐਲ.2026 - ਚੇਨਈ ਨੇ ਗਵਾਈ ਪਹਿਲੀ ਵਿਕਟ, ਕਪਤਾਨ ਰਿਤੂਰਾਜ ਗਾਇਕਵਾੜ 15 (18 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਆਈ ਪੀ ਐੱਲ 2026- 5 ਓਵਰਾਂ ਤੋਂ ਬਾਅਦ ਚੇਨਈ 49/0