ਤਹਿਰਾਨ (ਈਰਾਨ), 13 ਅਪ੍ਰੈਲ - ਈਰਾਨ ਨੇ ਆਪਣੀਆਂ ਬੰਦਰਗਾਹਾਂ 'ਤੇ ਨਾਕਾਬੰਦੀ ਲਗਾਉਣ ਦੀਆਂ ਅਮਰੀਕੀ ਯੋਜਨਾਵਾਂ ਦੀ ਸਖ਼ਤ ਆਲੋਚਨਾ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਉਸਦੀ ਆਪਣੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਫਾਰਸ ਦੀ ਖਾੜੀ ਖੇਤਰ ਵਿਚ ਸਮੁੰਦਰੀ ਸੁਰੱਖਿਆ ਨੂੰ ਖ਼ਤਰਾ ਹੋ ਜਾਵੇਗਾ।ਈਰਾਨੀ ਸਰਕਾਰੀ ਮੀਡੀਆ ਅਨੁਸਾਰ, ਈਰਾਨ ਦੇ ਖਾਤਮ ਅਲ-ਅੰਬੀਆ ਕੇਂਦਰੀ ਹੈੱਡਕੁਆਰਟਰ ਦੇ ਬੁਲਾਰੇ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ, ਫਾਰਸ ਦੀ ਖਾੜੀ ਅਤੇ ਓਮਾਨ ਦੇ ਸਾਗਰ ਵਿਚ ਸਮੁੰਦਰੀ ਸੁਰੱਖਿਆ ਨੂੰ ਸਮੂਹਿਕ ਤੌਰ 'ਤੇ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ, ਇਹ ਵੀ ਕਿਹਾ ਕਿ ਇਸਲਾਮਿਕ ਗਣਰਾਜ ਦੀਆਂ ਹਥਿਆਰਬੰਦ ਫ਼ੌਜਾਂ ਆਪਣੇ ਖੇਤਰੀ ਪਾਣੀਆਂ ਵਿਚ ਦੇਸ਼ ਦੇ ਅਧਿਕਾਰਾਂ ਅਤੇ ਪ੍ਰਭੂਸੱਤਾ ਦੀ ਰੱਖਿਆ ਨੂੰ ਇਕ "ਕੁਦਰਤੀ ਅਤੇ ਕਾਨੂੰਨੀ ਫਰਜ਼" ਮੰਨਦੀਆਂ ਹਨ।