24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਮਾਰੇ ਗਏ ਲੁਧਿਆਣਾ ਵਾਸੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ

ਫੁੱਲਾਂਵਾਲ 16 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)- ਬੀਤੇ ਦਿਨੀਂ ਵਰਿੰਦਾਵਨ ਕਿਸ਼ਤੀ ਹਾਦਸੇ ’ਚ ਮਾਰੇ ਗਏ ਲੁਧਿਆਣਾ ਵਾਸੀ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ, ਮੀਨੂ ਬਾਂਸਲ ਅਤੇ ਡਿੱਕੀ ਬਾਂਸਲ....

ਅਜੀਤ ਡੈਸਕ 16-04-2026

ਫੁੱਲਾਂਵਾਲ 16 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)- ਬੀਤੇ ਦਿਨੀਂ ਵਰਿੰਦਾਵਨ ਕਿਸ਼ਤੀ ਹਾਦਸੇ ’ਚ ਮਾਰੇ ਗਏ ਲੁਧਿਆਣਾ ਵਾਸੀ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ, ਮੀਨੂ ਬਾਂਸਲ ਅਤੇ ਡਿੱਕੀ ਬਾਂਸਲ ਮੋਨੀਕਾ ਟੰਡਨ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀ ਦੁੱਗਰੀ ਸਥਿਤ ਰਿਹਾਇਸ਼ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਹੀਰਾ ਸਿੰਘ ਗਾਬੜੀਆ, ਜਗਬੀਰ ਸਿੰਘ ਸੋਖੀ, ਕਮਲ ਚੇਟਲੀ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਹਰਚਰਨ ਸਿੰਘ ਗੋਹਲਵੜੀਆ, ਕੁਲਦੀਪ ਸਿੰਘ ਖਾਲਸਾ ਸਮੇਤ ਹੋਰ ਅਕਾਲੀ ਆਗੂ ਵੀ ਮੌਜੂਦ ਸਨ।

ਪਿਛਲੀ ਖ਼ਬਰ ਕੋਟਭਾਈ ਵਿਚ ਕਿੰਨਰ ਸਰਬਜੀਤ ਕੌਰ ਦਾ ਬੇ-ਰਹਿਮੀ ਨਾਲ ਕਤਲ ਅਗਲੀ ਖ਼ਬਰ ਲੋਕ ਸਭਾ ’ਚ ਪ੍ਰਧਾਨ ਮੰਤਰੀ ਮੋਦੀ ਵਲੋਂ ਸੰਬੋਧਨ ਸ਼ੁਰੂ