24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇਕ ਹੋਰ ਨੌਜਵਾਨ ਦੀ ਮੌਤ

ਨਡਾਲਾ/ਕਪੂਰਥਲਾ , 17 ਅਪ੍ਰੈਲ (ਰਘਬਿੰਦਰ ਸਿੰਘ) - ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਅਰਾਈਆਂ (ਕਪੂਰਥਲਾ) ਵਿੱਚ ਅਜੇ ਇਕ ਹਫਤਾ ਪਹਿਲਾਂ ਨਸ਼ੇ ਨਾਲ ਮਰੇ ਦੋ ਨੌਜਵਾਨਾਂ ਦੇ ਸਿਵੇ ਠੰਡੇ ਨਹੀਂ ਹੋਏ ਸਨ...

ਅਜੀਤ ਡੈਸਕ 17-04-2026

ਨਡਾਲਾ/ਕਪੂਰਥਲਾ , 17 ਅਪ੍ਰੈਲ (ਰਘਬਿੰਦਰ ਸਿੰਘ) - ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਅਰਾਈਆਂ (ਕਪੂਰਥਲਾ) ਵਿੱਚ ਅਜੇ ਇਕ ਹਫਤਾ ਪਹਿਲਾਂ ਨਸ਼ੇ ਨਾਲ ਮਰੇ ਦੋ ਨੌਜਵਾਨਾਂ ਦੇ ਸਿਵੇ ਠੰਡੇ ਨਹੀਂ ਹੋਏ ਸਨ ਕਿ,ਨਸ਼ੇ ਨੇ ਇਕ ਹੋਰ ਘਰ ਨੂੰ ਉਜਾੜ ਦਿੱਤਾ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਇਕ ਨਸ਼ੇ ਕਰਨ ਦੇ ਆਦੀ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੈਮੂਅਲ ਉਰਫ ਸੰਨੀ ਪੁੱਤਰ ਅਬਦੁਲ ਵਾਸੀ ਪਿੰਡ ਰਾਏਪੁਰ ਰਾਈਆਂ ਵਜੋਂ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ।

ਪਿਛਲੀ ਖ਼ਬਰ ਸ਼ਰਧਾਲੂਆਂ ਦੇ ਜਥੇ ਨੇ ਕੀਤੇ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਦਰਸ਼ਨ ਅਗਲੀ ਖ਼ਬਰ ਇੰਡੀਆ ਗੱਠਜੋੜ ਦੇ ਸਾਰੇ ਮੈਂਬਰਾਂ ਨੇ ਮਹਿਲਾ ਰਾਖਵੇਂਕਰਨ ਬਿੱਲ ਦਾ ਵਿਰੋਧ ਕੀਤਾ ਹੈ - ਅਮਿਤ ਸ਼ਾਹ