12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮਸ਼ਹੂਰ ਇਲੈਕਟਰੋਨਿਕ ਦੀ ਦੁਕਾਨ ਤੇ ਫਿਰੋਤੀ ਲਈ ਗੋਲੀਆਂ ਚਲਾਉਣ ਦੀ ਕੋਸ਼ਿਸ਼

ਗੁਰਦਾਸਪੁਰ , 29 ਅਪ੍ਰੈਲ - ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਇਤਿਹਾਸਿਕ ਕਸਬੇ ਕਲਾਨੌਰ ਵਿਚ ਇਕ ਇਲੈਕਟਰੋਨਿਕ ਦੀ ਦੁਕਾਨ ਦੇ ਬਾਹਰ ਨੌਜਵਾਨ ਵਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ...

ਅਜੀਤ ਡੈਸਕ 29-04-2026

ਗੁਰਦਾਸਪੁਰ , 29 ਅਪ੍ਰੈਲ - ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਇਤਿਹਾਸਿਕ ਕਸਬੇ ਕਲਾਨੌਰ ਵਿਚ ਇਕ ਇਲੈਕਟਰੋਨਿਕ ਦੀ ਦੁਕਾਨ ਦੇ ਬਾਹਰ ਨੌਜਵਾਨ ਵਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ । ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨ ਵਲੋਂ 3 ਬਾਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦਕਿ ਕੋਈ ਗੋਲੀ ਨਹੀਂ ਚੱਲੀ ਅਤੇ ਇਕ ਕਾਰਤੂਸ ਹੇਠਾਂ ਡਿਗ ਪਿਆ। ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋਈ ਹੈ।

ਗੋਲੀ ਚਲਾਉਣ ਵਾਲੇ 3 ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਜੋ ਗੋਲੀ ਚਲਾਉਣ ਤੋਂ ਬਾਅਦ ਬਟਾਲਾ ਰੋਡ ਵਾਲੇ ਪਾਸੇ ਚਲੇ ਗਏ। ਘਟਨਾ ਸਬੰਧੀ ਦੁਕਾਨ ਮਾਲਕ ਗੌਰਵ ਕੁਮਾਰ ਨੇ ਪੁਲਿਸ ਨੂੰ ਦਰਖ਼ਾਸਤ ਦੇ ਕੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ੀ ਨੰਬਰ ਤੋਂ ਫੋਨ ਆ ਰਹੇ ਸਨ ਅਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।

ਪਿਛਲੀ ਖ਼ਬਰ ਆਈ ਪੀ ਐੱਲ 2026- ਸਨਰਾਈਜ਼ਰਸ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਆਈ ਪੀ ਐੱਲ 2026- ਹੈਦਰਾਬਾਦ ਦੇ ਮੁੰਬਈ ਖਿਲਾਫ 15 ਓਵਰਾਂ ਤੋਂ ਬਾਅਦ 193/3