ਖੰਨਾ 1 ਮਈ (ਹਰਜਿੰਦਰ ਸਿੰਘ ਲਾਲ)। ਅੱਜ ਸਵੇਰੇ ਖੰਨਾ ਦੇ ਮਸ਼ਹੂਰ ਪ੍ਰੇਮ ਢਾਬਾ ਜੋ ਕਿ ਜੀਟੀ ਰੋਡ ਤੇ ਸਥਿਤ ਹੈ 'ਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਹੀ ਪ੍ਰੇਮ ਢਾਬੇ ਦੇ ਮਾਲਿਕ ਨੂੰ ਧਮਕੀ ਵੀ ਆਈ ਸੀ, ਜਿਸ ਦੀ ਸੂਚਨਾ ਮਾਲਕ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਸੀ ਜਿਸਦੇ ਕਾਰਣ ਉਸਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ, ਪਰ ਅੱਜ ਤੜਕੇ ਸਾਰ ਗੋਲੀ ਚਲਾਈ ਗਈ।
ਜਾਣਕਾਰੀ ਦੇ ਅਨੁਸਾਰ, ਢਾਬੇ ਦੇ ਉੱਤੇ ਫਾਇਰਿੰਗ ਦੀ ਘਟਨਾ ਨੂੰ ਦੋ ਨਕਾਬ ਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਅੰਜਾਮ ਦਿੱਤਾ ਗਿਆ। ਵਿਅਕਤੀਆਂ ਵੱਲੋਂ ਢਾਬੇ ਉੱਤੇ ਚਾਰ ਰਾਊਂਡ ਫਾਇਰ ਕੀਤੇ ਗਏ ਅਤੇ ਫਿਰ ਉਹ ਮੌਕੇ ਤੇ ਫਰਾਰ ਹੋ ਗਏ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।