ਚੰਡੀਗੜ੍ਹ, 01 ਮਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ, ਇੰਟਰਨੈਸ਼ਨਲ ਰੈਸਲਰ ਅਤੇ 'ਇੰਡੀਆਜ਼ ਸਟਰੌਂਗੇਸਟ ਮੈਨ' ਦਾ ਖਿਤਾਬ ਜਿੱਤਣ ਵਾਲੇ ਇੰਦਰਪ੍ਰੀਤ ਸਿੰਘ (ਸੁਪਰ ਖ਼ਾਲਸਾ) ਦਾ ਆਮ ਆਦਮੀ ਪਾਰਟੀ ਵਿਚ ਤਹਿ ਦਿਲੋਂ ਸਵਾਗਤ ਹੈ।
ਉਹ 'ਕਲੋਜ਼ ਫਾਈਟਰ' ਪਾਲਾ ਜਲਾਲਪੁਰੀਆ, ਰੁਸਤਮ-ਏ-ਹਿੰਦ ਜੱਸਾ ਪੱਟੀ ਅਤੇ ਰੁਸਤਮ-ਏ-ਹਿੰਦ ਪ੍ਰਿਤਪਾਲ ਫਗਵਾੜਾ ਤੋਂ ਪ੍ਰਭਾਵਿਤ ਹੋ ਕੇ ਸਾਡੇ ਨਾਲ ਜੁੜੇ ਹਨ। ਪ੍ਰੋ-ਰੈਸਲਿੰਗ ਦੇ ਮੌਜੂਦਾ ਹੈਵੀਵੇਟ ਚੈਂਪੀਅਨ ਅਤੇ ਪੰਜਾਬ ਸਟੇਟ ਪਾਵਰਲਿਫਟਿੰਗ ਵਿੱਚ 4 ਵਾਰ ਸੋਨ ਤਗਮਾ ਜਿੱਤਣ ਵਾਲੇ ਅਜਿਹੇ ਹੋਣਹਾਰ ਖਿਡਾਰੀ ਦੇ ਪਾਰਟੀ ਵਿਚ ਆਉਣ ਨਾਲ ਸਾਡੀ ਟੀਮ ਨੂੰ ਹੋਰ ਬਲ ਮਿਲੇਗਾ।
ਅੱਜ ਓਐੱਸਡੀ ਰਾਜਬੀਰ ਸਿੰਘ ਘੁੰਮਣ ਜੀ ਨੇ ਉਨ੍ਹਾਂ ਨੂੰ ਪਾਰਟੀ ਵਿਚ ਰਸਮੀ ਤੌਰ 'ਤੇ ਜੀ ਆਇਆਂ ਆਖਿਆ। ਖੇਡਾਂ ਰਾਹੀਂ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਇਹ ਨੌਜਵਾਨ 'ਰੰਗਲਾ ਪੰਜਾਬ' ਬਣਾਉਣ ਦੀ ਸਾਡੀ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਸ਼ਾਨਦਾਰ ਸੇਧ ਦੇਣਗੇ।
ਤਾਜ਼ਾ ਖ਼ਬਰਾਂ
Free
ਇੰਟਰਨੈਸ਼ਨਲ ਰੈਸਲਰ ਇੰਦਰਪ੍ਰੀਤ ਸਿੰਘ (ਸੁਪਰ ਖ਼ਾਲਸਾ) ਆਮ ਆਦਮੀ ਪਾਰਟੀ ਵਿਚ ਸ਼ਾਮਿਲ
ਚੰਡੀਗੜ੍ਹ, 01 ਮਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ, ਇੰਟਰਨੈਸ਼ਨਲ ਰੈਸਲਰ ਅਤੇ 'ਇੰਡੀਆਜ਼ ਸਟਰੌਂਗੇਸਟ ਮੈਨ' ਦਾ ਖਿਤਾਬ...
ਅਜੀਤ ਡੈਸਕ
01-05-2026