08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਹੱਤਿਆ

ਭਿਖੀਵਿੰਡ 1ਮਈ (ਬੋਬੀ)- ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਸਾਡਪੁਰਾ ਵਿਖੇ ਅੱਜ ਇੱਕ ਨੌਜਵਾਨ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾ ਦਿੱਤੀਆ ਗਈਆ...

ਅਜੀਤ ਡੈਸਕ 01-05-2026

ਭਿਖੀਵਿੰਡ 1ਮਈ (ਬੋਬੀ)- ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਸਾਡਪੁਰਾ ਵਿਖੇ ਅੱਜ ਇੱਕ ਨੌਜਵਾਨ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾ ਦਿੱਤੀਆ ਗਈਆ। ਜਾਣਕਾਰੀ ਅਨੁਸਾਰ ਚੇਲਾ ਮੋੜ ਵਸਨੀਕ ਰਸ਼ਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਜੋ ਕਿ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਪਿੰਡ ਸਾਡਪੁਰਾ ਵਿੱਚੋਂ ਦੀ ਲੰਘ ਰਿਹਾ ਸੀ ਜਿਸਨੂੰ ਪਿੱਛੋਂ ਆਉਂਦੀ ਇੱਕ ਤੇਜ਼ ਰਫਤਾਰ ਥਾਰ ਨੇ ਰੋਕ ਲਿਆ ਅਤੇ ਉਸ ਵਿੱਚੋਂ ਉੱਤਰੇ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।

ਜਾਣਕਾਰੀ ਅਨੁਸਾਰ, ਮ੍ਰਿਤਕ ਨੌਜਵਾਨ ਵੱਲੋਂ ਵੀ ਆਪਣਾ ਪਿਸਤੌਲ ਕੱਢਿਆ ਗਿਆ ਤੇ ਪਿਸਟਲ ਗਲੋਕ ਕੀਤਾ ਗਿਆ ਸੀ ਪਰ ਉਹ ਗੋਲੀ ਨਹੀਂ ਚਲਾ ਸਕਿਆ। ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਭੂ-ਰਾਜਨੀਤਿਕ ਭੂਚਾਲ : ਯੂ.ਏ.ਈ. ਨੇ ਸਾਊਦੀ ਊਰਜਾ ਦਬਦਬੇ ਨੂੰ ਟਾਲਣ ਲਈ ਓਪੇਕ ਨੂੰ ਛੱਡਿਆ ਅਗਲੀ ਖ਼ਬਰ ਪੀਆਰਟੀਸੀ ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਮਜ਼ਦੂਰ ਦਿਵਸ ਮੌਕੇ ਰੋਸ ਪ੍ਰਦਰਸ਼ਨ ਕੀਤਾ ਗਿਆ