01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਐਮ ਪੀ ਔਜਲਾ ਨੇ ਮੰਡੀਆਂ ਦਾ ਦੌਰਾ ਕਰਕੇ ਆੜਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆਂ

ਚੋਗਾਵਾਂ/ਅੰਮ੍ਰਿਤਸਰ, 3 ਮਈ (ਗੁਰਵਿੰਦਰ ਸਿੰਘ ਕਲਸੀ)। ਪੰਜਾਬ ਸਰਕਾਰ ਵੱਲੋਂ ਹਲਕਾ ਰਾਜਾਸਾਂਸੀ ਅਧੀਨ ਆਉਂਦੀਆਂ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਪੁਖਤਾ ਦਾਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ...

ਅਜੀਤ ਡੈਸਕ 03-05-2026

ਚੋਗਾਵਾਂ/ਅੰਮ੍ਰਿਤਸਰ, 3 ਮਈ (ਗੁਰਵਿੰਦਰ ਸਿੰਘ ਕਲਸੀ)। ਪੰਜਾਬ ਸਰਕਾਰ ਵੱਲੋਂ ਹਲਕਾ ਰਾਜਾਸਾਂਸੀ ਅਧੀਨ ਆਉਂਦੀਆਂ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਪੁਖਤਾ ਦਾਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਖੁੱਲ੍ਹੇ ਅਸਮਾਨ ਹੇਠ ਮੰਡੀਆਂ 'ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਜਿਸਦੇ ਕਾਰਣ ਸਰਕਾਰ ਦੇ ਮਾੜੇ ਪ੍ਰਬੰਧ ਦਿਖਾਈ ਦੇ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਮਪੀ ਗੁਰਜੀਤ ਸਿੰਘ ਔਜਲਾ ਨੇ ਦਾਣਾ ਮੰਡੀ ਲੋਪੋਕੇ, ਭੀਲੋਵਾਲ, ਕੱਕੜ, ਚੋਗਾਵਾਂ, ਵਣੀਏਕੇ ਆਦਿ ਮੰਡੀਆਂ ਦਾ ਦੌਰਾ ਕਰਨ ਸਮੇਂ ਕੀਤਾ। ਇਸ ਸਮੇਂ ਉਨ੍ਹਾਂ ਨਾਲ ਅਜੇਬੀਰ ਸਿੰਘ ਸੰਧੂ ਲੋਪੋਕੇ, ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਦਿਹਾਤੀ ਦੇ ਵਾਈਸ ਪ੍ਰਧਾਨ ਮੇਜਰ ਸਿੰਘ ਕੱਕੜ, ਦਿਹਾਤੀ ਦੇ ਜ਼ਿਲ੍ਹਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਔਲਖ ਚੋਗਾਵਾਂ ਮੌਜੂਦ ਸਨ।

ਇਸ ਮੌਕੇ ਔਜਲਾ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਨੂੰ ਬੜੇ ਵਿਸਥਾਰ ਨਾਲ ਸੁਣਿਆ ਤੇ ਕਿਹਾ ਕਿ ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿੱਚ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਰੱਬ ਆਸਰੇ ਖੁੱਲੇ ਅਸਮਾਨ ਹੇਠ ਮੀਂਹ ਕਣੀ ਵਿੱਚ ਪਈ ਕਣਕ ਖਰਾਬ ਹੋ ਰਹੀ ਹੈ। ਜਿਸ ਨੂੰ ਦੇਖ ਕੇ ਮਾਰਕੀਟ ਕਮੇਟੀ, ਫੂਡ ਸਪਲਾਈ ਤੇ ਠੇਕੇਦਾਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਗਈ ਹੈ। ਸਰਕਾਰ ਵੱਲੋਂ ਜਿਨ੍ਹਾਂ ਨੂੰ ਟਰਾਂਸਪੋਰਟ ਦੇ ਟੈਂਡਰ ਦਿੱਤੇ ਗਏ ਬਹੁਤਿਆਂ ਕੋਲ ਟਰੱਕ ਵੀ ਨਹੀਂ ਹਨ।

ਮੰਡੀਆਂ ਵਿੱਚ ਸਿਰਫ 10 ਫੀਸਦੀ ਲਿਫਟਿੰਗ ਹੋਈ ਹੈ। 90 ਫੀਸਦੀ ਕੰਮ ਆੜਤੀਆਂ ਤੇ ਦਬਾਅ ਪਾ ਕੇ ਪ੍ਰਾਈਵੇਟ ਤੌਰ ਤੇ ਕਰਵਾਇਆ ਜਾ ਰਿਹਾ ਹੈ। ਲਿਫਟਿੰਗ ਨਾ ਹੋਣ ਕਾਰਨ ਆੜਤੀਆਂ ਵਿੱਚ ਵੀ ਭਾਰੀ ਰੋਸ ਹੈ। ਇਸ ਮੌਕੇ ਪਿਆਰਾ ਸਿੰਘ ਮੈਂਬਰ, ਦੀਵਾਨ ਸਿੰਘ, ਕੁਲਦੀਪ ਸਿੰਘ, ਸਤਪਾਲ ਸਿੰਘ ਆੜਤੀ, ਪਿਛੋਰਾ ਸਿੰਘ ਆੜਤੀ, ਬਲਰਾਜ ਸਿੰਘ ਆੜਤੀ, ਬਲਕਾਰ ਸਿੰਘ ਆੜਤੀ, ਰੇਸ਼ਮ ਸਿੰਘ ਆੜਤੀ, ਸਾਹਿਬ ਸਿੰਘ ਆੜਤੀ, ਅਮਨਦੀਪ ਸਿੰਘ ਆੜਤੀ, ਰੇਸ਼ਮ ਸਿੰਘ ਆੜਤੀ, ਸਤਪਾਲ ਸਿੰਘ ਆੜਤੀ, ਭੁਪਿੰਦਰ ਸਿੰਘ, ਗੁਲਜਾਰ ਸਿੰਘ, ਪਿਆਰਾ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ ਜੱਗੂ, ਰਾਜਬੀਰ ਸਿੰਘ ਮੈਂਬਰ,ਕਰਤਾਰ ਸਿੰਘ, ਸਾਹਿਬ ਸਿੰਘ ਮੈਂਬਰ, ਸੁਖਚੈਨ ਸਿੰਘ ਮੈਂਬਰ, ਲਖਬੀਰ ਸਿੰਘ ਆੜਤੀ ਸੁਖਦੇਵ ਸਿੰਘ ਗੁਰਸ਼ੇਰ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਕੋਲਕਾਤਾ ਨੇ ਗਵਾਈ ਪਹਿਲੀ ਵਿਕਟ, ਫਿਨ ਐਲਨ 29 (13 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਆਈ.ਪੀ.ਐੱਲ. 2026 : ਕੋਲਕਾਤਾ ਦੀ ਬੱਲੇਬਾਜ਼ੀ ਸ਼ੁਰੂ