25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਐਕਸਾਈਜ਼ ਵਿਭਾਗ ਵਲੋਂ ਲਾਵਾਰਸ ਲਾਹਣ ਬਰਾਮਦ ਕੀਤੀ ਗਈ

ਚੋਗਾਵਾਂ/ਅੰਮ੍ਰਿਤਸਰ, 5 ਮਈ (ਗੁਰਵਿੰਦਰ ਸਿੰਘ ਕਲਸੀ)- ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੈਰ ਕਾਨੂੰਨੀ ਸ਼ਰਾਬ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਐਕਸਾਈਜ਼ ਵਿਭਾਗ ਵੱਲੋਂ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਇਕ ਹਜ਼ਾਰ ਲੀਟਰ ਲਵਾਰਸ ਲਾਹਣ ਬਰਾਮਦ ਹੋਣ ਦੀ ਖਬਰ ਹੈ।

ਅਜੀਤ ਡੈਸਕ 05-05-2026

ਇਸ ਸਬੰਧੀ ਐਕਸਾਈਜ਼ ਵਿਭਾਗ ਦੀ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਐਕਸਾਈਜ਼ ਵਿਭਾਗ ਵੱਲੋਂ ਪਿੰਡ ਛਿੱਡਣ ਦੇ ਗੰਦੇ ਨਾਲੇ ਤੋਂ 20 ਪਲਾਸਟਿਕ ਦੇ ਕੈਨਾ ਵਿਚੋਂ 1000 ਲੀਟਰ ਲਵਾਰਿਸ ਲਾਹਣ ਬਰਾਮਦ ਹੋਈ। ਜਿਸਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਜੀ. ਐਮ. ਤੇਜੀ, ਜੀ. ਐਮ. ਗੁਰਪ੍ਰੀਤ ਸਿੰਘ ਉੱਪਲ, ਜੀ. ਐਮ. ਜਤਿੰਦਰ ਸਿੰਘ, ਜੀ.ਐਮ. ਦਿਆਲ ਸਿੰਘ, ਠੇਕਾ ਇੰਚਾਰਜ ਬਲਜਿੰਦਰ ਸਿੰਘ ਖਲੇਰਾ , ਠੇਕਾ ਇੰਚਾਰਜ ਮਾਜੂ ਚੋਗਾਵਾਂ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਆਈਪੀਐਲ - 2026 : ਦਿੱਲੀ ਨੇ ਜਿੱਤੀ ਟਾਸ , ਚੇਨਈ ਕਰੇਗੀ ਪਹਿਲਾਂ ਗੇਂਦਬਾਜ਼ੀ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਸਹਿਬਾਨ ਦੀ ਮੀਟਿੰਗ 8 ਮਈ ਨੂੰ ਬੁਲਾਈ