ਚੇਨਈ (ਤਾਮਿਲਨਾਡੂ), 5 ਮਈ (ਏਐਨਆਈ): ਤਮਿਲਨਾਡੂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਤਮਿਲਗਾ ਵੇਤਰੀ ਕਜ਼ਾਗਮ ਮੁਖੀ ਵਿਜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ "ਲੋਕਾਂ ਦੀ ਭਲਾਈ ਪਾਰਟੀ ਦਾ ਇਕੋ-ਇਕ ਟੀਚਾ ਬਣਿਆ ਹੋਇਆ ਹੈ । ਇਕ ਐਕਸ 'ਤੇ ਪੋਸਟ ਸਾਂਝੀ ਕਰਦੇ ਹੋਏ, ਵਿਜੇ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਕੋਸ਼ਿਸ਼ ਵਿਚ ਕੇਂਦਰ ਸਰਕਾਰ ਦੇ ਸਮਰਥਨ ਦੀ ਉਮੀਦ ਕਰਦੇ ਹਨ। ਇਹ ਟੀ.ਵੀ.ਕੇ. ਵਲੋਂ ਤਾਮਿਲਨਾਡੂ ਵਿਚ ਸ਼ਾਨਦਾਰ ਸ਼ੁਰੂਆਤ ਕਰਨ ਅਤੇ ਸੋਮਵਾਰ ਨੂੰ 234 ਮੈਂਬਰੀ ਵਿਧਾਨ ਸਭਾ ਵਿਚ 108 ਸੀਟਾਂ ਜਿੱਤਣ ਤੋਂ ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਪਾਰ ਜਾ ਕੇ, ਅਸੀਂ ਰਾਜ ਦੀ ਤਰੱਕੀ ਅਤੇ ਤਾਮਿਲਨਾਡੂ ਦੇ ਲੋਕਾਂ ਦੀ ਭਲਾਈ 'ਤੇ ਧਿਆਨ ਕੇਂਦਰਿਤ ਕਰਾਂਗੇ। ਅਸੀਂ ਇਸ ਯਤਨ ਵਿਚ ਕੇਂਦਰ ਸਰਕਾਰ ਦੇ ਸਮਰਥਨ ਦੀ ਉਮੀਦ ਕਰਦੇ ਹਾਂ ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਟੀ.ਵੀ.ਕੇ. ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਵਧਾਈਆਂ। ਕੇਂਦਰ ਤਾਮਿਲਨਾਡੂ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਭਲਾਈ ਨੂੰ ਅੱਗੇ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੇਗਾ।
ਉਨ੍ਹਾਂ ਦੀਆਂ ਟਿੱਪਣੀਆਂ ਸੋਮਵਾਰ ਨੂੰ ਰਾਹੁਲ ਗਾਂਧੀ ਦੁਆਰਾ ਰਾਜਾਂ ਵਿਚ 2026 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਜੇ ਨਾਲ ਗੱਲ ਕਰਨ ਅਤੇ ਕਿਹਾ ਕਿ ਇਹ ਸਭ ਨੌਜਵਾਨਾਂ ਦੀ ਉੱਭਰਦੀ ਆਵਾਜ਼ ਨੂੰ ਦਰਸਾਉਂਦਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਅੱਜ ਪਹਿਲਾਂ, ਉਹ ਚੇਨਈ ਦੇ ਪਾਰਟੀ ਦਫ਼ਤਰ ਵਿਚ ਪਾਰਟੀ ਦੇ ਜੇਤੂ ਵਿਧਾਇਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਆਪਣੇ ਨਿਵਾਸ ਸਥਾਨ 'ਤੇ ਪਹੁੰਚੇ ਸਨ ।