ਭਵਾਨੀਗੜ੍ਹ (ਸੰਗਰੂਰ), 06 ਮਈ (ਲਖਵਿੰਦਰ ਪਾਲ ਗਰਗ) - ਪਿੰਡ ਘਾਬਦਾ ਦੇ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰ ਤੋਂ ਅੱਜ ਸਵੇਰੇ 9 ਮਰੀਜ਼ਾ ਵਲੋਂ ਬਾਥਰੂਮ ਦੀ ਗਰਿੱਲ ਤੋੜ ਕੇ ਭੱਜ ਜਾਣ ਦੀ ਖ਼ਬਰ ਮਿਲੀ ਹੈ। ਜ਼ਿਕਰਯੋਗ ਗੱਲ ਹੈ ਕਿ ਇਸ ਕੇਂਦਰ ਵਿਚੋਂ ਪਹਿਲਾਂ ਵੀ ਦੋ ਤਿੰਨ ਵਾਰੀ ਮਰੀਜ਼ ਪੁਲਿਸ ਪਹਿਰੇ ਦੇ ਬਾਵਜੂਦ ਭੱਜ ਗਏ ਸਨ। ਇਸ ਤੋਂ ਬਾਅਦ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਵਲੋਂ ਉਸ ਸਮੇਂ ਇਸ ਕੇਂਦਰ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ ਸੀ। ਅੱਜ ਦੀ ਘਟਨਾ ਸੰਬੰਧੀ ਜਦੋਂ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰ ਦੇ ਕਈ ਅਧਿਕਾਰੀਆ ਕੋਲੋਂ ਫੋਨ ’ਤੇ ਜਾਣਕਾਰੀ ਲੈਣ ਲਈ ਗੱਲਬਾਤ ਕੀਤੀ ਗਈ ਤਾਂ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ। ਇਸ ਸੰਬੰਧੀ ਥਾਣਾ ਸਦਰ ਦੇ ਥਾਣਾ ਮੁਖੀ ਅਵਤਾਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਇਕ-ਦੋ ਵਿਅਕਤੀ ਗਏ ਸੀ ਤੇ ਉਹ ਵਾਪਸ ਆ ਗਏ ਹਨ। ਇਸ ਸੰਬੰਧੀ ਡੀ.ਐਸ.ਪੀ. ਸੁਖਦੇਵ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਮਰੀਜ਼ਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮੁੜ ਤੋਂ ਕੇਂਦਰ ’ਚ ਦਾਖ਼ਲ ਕਰਵਾ ਦੇਣਗੇ।
ਤਾਜ਼ਾ ਖ਼ਬਰਾਂ
Free
ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰ ’ਚੋਂ 9 ਮਰੀਜ਼ ਭੱਜੇ
ਭਵਾਨੀਗੜ੍ਹ (ਸੰਗਰੂਰ), 06 ਮਈ (ਲਖਵਿੰਦਰ ਪਾਲ ਗਰਗ) - ਪਿੰਡ ਘਾਬਦਾ ਦੇ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰ ਤੋਂ ਅੱਜ ਸਵੇਰੇ 9 ਮਰੀਜ਼ਾ ਵਲੋਂ ਬਾਥਰੂਮ ਦੀ ਗਰਿੱਲ ਤੋੜ ਕੇ...
ਅਜੀਤ ਡੈਸਕ
06-05-2026