ਮੰਡੀ ਲਾਧੂਕਾ (ਫ਼ਾਜ਼ਿਲਕਾ), 07 ਮਈ (ਮਨਪ੍ਰੀਤ ਸਿੰਘ ਸੈਣੀ) - ਮੁਲਾਜ਼ਮ ਯੂਨਾਈਟਡ ਆਰਗਨਾਈਜੇਸ਼ ਜਥੇਬੰਦੀ ਅਤੇ ਕਿਸਾਨ ਮਜ਼ਦੂਰ ਏਕਤਾ ਅਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਐੱਸ.ਡੀ.ਓ. ਖ਼ਿਲਾਫ਼ ਧਰਨੇ ਦੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ, ਜਿਸ ਵਿਚ ਐੱਸ.ਡੀ.ਓ. ਖ਼ਿਲਾਫ਼ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਨੁਮਾਇੰਦਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਾਂ ਕੁਝ ਹੀ ਦਿਨਾਂ ਵਿਚ ਐੱਸ.ਡੀ.ਓ. ਅਤੇ ਉਚ ਅਧਿਕਾਰੀਆਂ ਦੇ ਪੁਤਲੇ ਦਫ਼ਤਰ ਦੇ ਸਾਹਮਣੇ ਫੂਕੇ ਜਾਣਗੇ। ਉਨ੍ਹਾਂ ਕਿਹਾ ਕਿ ਲਿਖਤੀ ਰੂਪ ਵਿਚ ਦੇਣ ਦੇ ਬਾਵਜੂਦ ਵੀ ਜੋ ਇਥੇ ਨਵੇਂ ਕਰਮਚਾਰੀ ਆਏ ਹਨ, ਉਨ੍ਹਾਂ ਨੂੰ ਇਥੋਂ ਦੇ ਸਾਥੀਆਂ ਨੂੰ ਰੇਲੀਵ ਕੀਤੇ ਬਿਨਾਂ ਹੀ ਜੁਆਇਨ ਕਰਵਾਇਆ ਗਿਆ ਹੈ, ਜਿਸ ਨਾਲ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਹੁਣ ਇਸ ਦੇ ਨਤੀਜੇ ਐਸ.ਡੀ.ਓ. ਨੂੰ ਖੁਦ ਭੁਗਤਣੇ ਪੈਣਗੇ ਇਸ ਦੀ ਸਾਰੀ ਜਿੰਮੇਵਾਰੀ ਡਿਵੀਜ਼ਨ ਲਾਧੂਕਾ ਦੇ ਐਸ.ਡੀ.ਓ. ਦੀ ਹੋਵੇਗੀ।
ਤਾਜ਼ਾ ਖ਼ਬਰਾਂ
Free
ਮੁਲਾਜ਼ਮ ਯੂਨਾਈਟਡ ਆਰਗੇਨਾਈਜੇਸ਼ਨ ਜਥੇਬੰਦੀ ਵਲੋਂ ਐੱਸ.ਡੀ.ਓ. ਲਾਧੂਕਾ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ
ਮੰਡੀ ਲਾਧੂਕਾ (ਫ਼ਾਜ਼ਿਲਕਾ), 07 ਮਈ (ਮਨਪ੍ਰੀਤ ਸਿੰਘ ਸੈਣੀ) - ਮੁਲਾਜ਼ਮ ਯੂਨਾਈਟਡ ਆਰਗਨਾਈਜੇਸ਼ ਜਥੇਬੰਦੀ ਅਤੇ ਕਿਸਾਨ ਮਜ਼ਦੂਰ ਏਕਤਾ ਅਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਐੱਸ.ਡੀ.ਓ. ਖ਼ਿਲਾਫ਼ ਧਰਨੇ ਦੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ...
ਅਜੀਤ ਡੈਸਕ
07-05-2026