27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸ਼ੁਕਰਾਨਾ ਯਾਤਰਾ ਦੀ ਬਠਿੰਡਾ ਤੋਂ ਹੋਈ ਸ਼ੁਰੂਆਤ

ਬਠਿੰਡਾ, 8 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਬਠਿੰਡਾ ਦੇ ਤਿੰਨ ਕੋਣੀ ਚੌਂਕ (ਮਾਨ ਪੈਟਰੋਲ ਪੰਪ ਨੇੜੇ) ਤੋਂ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ...

ਅਜੀਤ ਡੈਸਕ 08-05-2026

ਬਠਿੰਡਾ, 8 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਬਠਿੰਡਾ ਦੇ ਤਿੰਨ ਕੋਣੀ ਚੌਂਕ (ਮਾਨ ਪੈਟਰੋਲ ਪੰਪ ਨੇੜੇ) ਤੋਂ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਹਾਜ਼ਰੀ ਭਰੀ।

ਯਾਤਰਾ ਦੌਰਾਨ ਲੋਕਾਂ ਵੱਲੋਂ ਫੁੱਲ ਸੁੱਟਕੇ ਮੁੱਖ ਮੰਤਰੀ ਦਾ ਵੱਖ-ਵੱਖ ਥਾਵਾਂ ‘ਤੇ ਸਵਾਗਤ ਕੀਤਾ ਜਾ ਰਿਹਾ ਹੈ।

ਇਹ ਯਾਤਰਾ ਅਮਰੀਕ ਸਿੰਘ ਰੋਡ ਤੋਂ ਹੁੰਦੀ ਹੋਈ ਅਗਲੇ ਪੜਾਅ ਕੋਟਸ਼ਮੀਰ ਲਈ ਰਵਾਨਾ ਹੋਈ ਅਤੇ ਫਿਰ ਪਿੰਡ ਭਾਗੀਵਾਂਦਰ ਵਿਖੇ ਰੁਕਣ ਉਪਰੰਤ ਤਲਵੰਡੀ ਸਾਬੋ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇਗੀ।

ਪਿਛਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਅਧਿਆਪਕ ਆਗੂ ਹਿਰਾਸਤ ’ਚ ਲਏ ਅਗਲੀ ਖ਼ਬਰ ਪੰਜਾਬ ਦੇ ਨੌਂਜਵਾਨ ਦੀ ਕਨੇਡਾ 'ਚ ਦਿਲ ਦੇ ਦੌਰੇ ਨਾਲ ਹੋਈ ਮੌਤ