26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਫਿਰੋਜ਼ਪੁਰ ਦੇ ਨੌਜਵਾਨ ਦੀ ਮਨੀਲਾ ਵਿਚ ਗੋਲੀਆਂ ਮਾਰ ਕੇ ਹੱਤਿਆ

ਮੱਲਾਂਵਾਲਾ (ਫਿਰੋਜ਼ਪੁਰ) 8 ਮਈ, (ਬਲਬੀਰ ਸਿੰਘ ਜੋਸਨ )- ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ ਨੌਜਵਾਨ ਰਣਜੀਤ ਸਿੰਘ (40) ਪੁੱਤਰ ਹਰਜੀਤ ਸਿੰਘ ਦੀ ਮਨੀਲਾ ਦੇ ਸ਼ਹਿਰ ਕੱਲਕਾਨ ਵਿਚ ਡਕੈਤਾ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ...

ਅਜੀਤ ਡੈਸਕ 08-05-2026

ਮੱਲਾਂਵਾਲਾ (ਫਿਰੋਜ਼ਪੁਰ) 8 ਮਈ, (ਬਲਬੀਰ ਸਿੰਘ ਜੋਸਨ )- ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ ਨੌਜਵਾਨ ਰਣਜੀਤ ਸਿੰਘ (40) ਪੁੱਤਰ ਹਰਜੀਤ ਸਿੰਘ ਦੀ ਮਨੀਲਾ ਦੇ ਸ਼ਹਿਰ ਕੱਲਕਾਨ ਵਿਚ ਡਕੈਤਾ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਣਜੀਤ ਸਿੰਘ ਆਪਣੇ ਵੱਡੇ ਭਰਾ ਨਾਲ ਮਨੀਲਾ ਦੀ ਧਰਤੀ ਤੇ ਕਮਾਈ ਕਰਨ ਲਈ ਗਿਆ ਹੋਇਆ ਸੀ।

ਜਾਣਕਾਰੀ ਅਨੁਸਾਰ, ਦੋਨੇ ਭਰਾ ਕਈ ਸਾਲਾਂ ਤੋਂ ਮਨੀਲਾ ਵਿਖੇ ਆਪਣਾ ਫਾਇਨਾਂਸ ਤੇ ਹੋਰ ਕਾਰੋਬਾਰ ਕਰ ਰਹੇ ਸਨ ਤਾਂ ਉਸ ਦਾ ਵੱਡਾ ਭਰਾ ਇਸ ਸਮੇਂ ਆਪਣੇ ਪਿੰਡ ਦੌਲਤਪੁਰਾ ਵਿਖੇ ਆਇਆ ਹੋਇਆ ਸੀ ਅਤੇ ਰਣਜੀਤ ਸਿੰਘ ਮਨੀਲਾ ਦੇ ਸ਼ਹਿਰ ਕੱਲਕਾਨ ਵਿਖੇ ਆਪਣੇ ਫਾਇਨਾਂਸ ਦੇ ਕਾਰੋਬਾਰ ਦੀ ਉਗਰਾਹੀ ਕਰਨ ਲਈ ਜਦੋਂ ਮਾਰਕੀਟ ਗਿਆ ਹੋਇਆ ਸੀ ਤਾਂ ਡਕੈਤਾ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਰਣਜੀਤ ਸਿੰਘ ਨੂੰ ਗੋਲੀਆਂ ਲੱਗਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਘਟਨਾ ਨੂੰ ਲੈ ਕੇ ਰਣਜੀਤ ਸਿੰਘ ਦੇ ਪਿੰਡ ਦੌਲਤਪੁਰਾ ਵਿਖੇ ਭਾਰੀ ਸੋਗ ਦੀ ਲਹਿਰ ਦੌੜ ਗਈ।

ਪਿਛਲੀ ਖ਼ਬਰ ਬਹਾਨੇ ਨਾਲ ਘਰੋਂ ਬੁਲਾ ਕੇ ਦੋਸਤ ਨੂੰ ਨਹਿਰ ’ਚ ਸੁੱਟਿਆ, ਹੋਈ ਮੌਤ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਚੀਫ ਖਾਲਸਾ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਅੰਮ੍ਰਿਤ ਛਕੇ ਹੋਣ ਸਬੰਧੀ ਸਰਟੀਫਿਕੇਟ ਦੇਣ ਦੀ ਹਦਾਇਤ