24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਆਈ ਪੀ ਐੱਲ 2026-ਗੁਜਰਾਤ ਟਾਇਟਨਸ ਨੇ ਰਾਜਸਥਾਨ ਰਾਇਲਜ਼ ਨੂੰ 77 ਦੌੜਾਂ ਨਾਲ ਹਰਾਇਆ

ਜੈਪੁਰ, 9 ਮਈ - ਆਈ.ਪੀ.ਐੱਲ. 2026 ਦਾ 52ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਸਵਾਈ ਮਾਨਸਿੰਘ ਸਟੇਡੀਅਮ ਜੈਪੁਰ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਰਾਜਸਥਾਨ ਦੇ...

ਅਜੀਤ ਡੈਸਕ 09-05-2026

ਜੈਪੁਰ, 9 ਮਈ - ਆਈ.ਪੀ.ਐੱਲ. 2026 ਦਾ 52ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਸਵਾਈ ਮਾਨਸਿੰਘ ਸਟੇਡੀਅਮ ਜੈਪੁਰ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਰਾਜਸਥਾਨ ਦੇ ਕਪਤਾਨ ਯਸ਼ਸਵੀ ਜੈਸਵਾਲ ਨੇ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਨੇ ਨਿਰਧਾਰਤ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾਈਆਂ। ਗੁਜਰਾਤ ਵਲੋਂ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਨੇ 55 (36 ਗੇਂਦਾਂ) ਅਤੇ ਕਪਤਾਨ ਸ਼ੁਭਮਨ ਗਿੱਲ ਨੇ 84 (44 ਗੇਂਦਾਂ) ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ 37 (20 ਗੇਂਦਾਂ) ਅਤੇ ਰਾਹਲ ਤੇਵਤੀਆ 14 (4 ਗੇਂਦਾਂ) ਦੌੜਾਂ ਬਣਾ ਕੇ ਆਊਟ ਨਹੀਂ ਹੋਏ। ਰਾਜਸਥਾਨ ਵਲੋਂ ਬ੍ਰਿਜੇਸ਼ ਸ਼ਰਮਾ ਨੇ 4 ਓਵਰਾਂ ਵਿਚ 47 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਰਵਿੰਦਰ ਜਡੇਜਾ 4 (34 ਦੌੜਾਂ) ਅਤੇ ਯਸ਼ ਪੁੰਜ 4 (37 ਦੌੜਾਂ) ਨੂੰ 1-1 ਵਿਕਟ ਮਿਲੀ।
ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਦੀ ਪੂਰੀ ਟੀਮ 16.3 ਓਵਰਾਂ ਵਿਚ 152 ਦੌੜਾਂ ਬਣਾ ਕੇ ਆਊਟ ਹੋ ਗਈ। ਰਾਜਸਥਾਨ ਵਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 38 (25 ਗੇਂਦਾਂ) ਦੌੜਾਂ ਬਣਾਈਆਂ ਜਦਕਿ ਵੈਭਵ ਸੂਰਿਆਵੰਸ਼ੀ 36 (16 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋਏ। ਗੁਜਰਾਤ ਵਲੋਂ ਰਾਸ਼ਿਦ ਖ਼ਾਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿਚ 33 ਦੌੜਾਂ ਦੇ ਕੇ ਰਾਜਸਥਾਨ ਦੇ 4 ਖਿਡਾਰੀਆਂ ਨੂੰ ਆਊਟ ਕੀਤਾ।
ਇਸ ਜਿੱਤ ਦੇ ਨਾਲ ਹੀ ਗੁਜਰਾਤ ਦੀ ਟੀਮ ਪੁਆਇੰਟ ਟੇਬਲ ਵਿਚ ਦੂਜੇ ਨੰਬਰ 'ਤੇ ਆ ਗਈ ਹੈ ਜਦਕਿ ਪੰਜਾਬ ਕਿੰਗਜ਼ ਤੀਸਰੇ ਸਥਾਨ 'ਤੇ ਹੋ ਗਈ।

 

ਪਿਛਲੀ ਖ਼ਬਰ ਮਾਣਕ ਮੋਤੀ ਅਗਲੀ ਖ਼ਬਰ ਆਈ.ਪੀ.ਐੱਲ. 2026 : ਰਾਜਸਥਾਨ ਨੇ ਗਵਾਈ 9ਵੀਂ ਵਿਕਟ, ਦਾਸੁਨ ਸ਼ਨਾਕਾ 16 (11 ਗੇਂਦਾਂ) ਦੌੜਾਂ ਬਣਾ ਕੇ ਆਊਟ