ਚੋਗਾਵਾਂ (ਅੰਮ੍ਰਿਤਸਰ), 10 ਮਈ (ਗੁਰਵਿੰਦਰ ਸਿੰਘ ਕਲਸੀ) - ਅਬਕਾਰੀ ਵਿਭਾਗ ਅਤੇ ਪੁਲਿਸ ਦੇ ਸਾਂਝੇ ਯਤਨਾ ਤਹਿਤ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਆਪ੍ਰੇਸ਼ਨ ਤਹਿਤ ਕਸਬਾ ਲੋਪੋਕੇ ਤੋਂ ਡੀ.ਐਸ.ਪੀ. ਕਪਿਲ ਕੌਸ਼ਲ ਚੋਗਾਵਾਂ ਅਤੇ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਦੀ ਅਗਵਾਈ ਹੇਠ ਨਾਜਾਇਜ਼ ਸ਼ਰਾਬ ਦੀ ਮਿੰਨੀ ਫੈਕਟਰੀ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ ਤੇ ਡੀ.ਐਸ.ਪੀ. ਕਪਿਲ ਕੌਸ਼ਲ ਅਤੇ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਵਲੋਂ ਟੀਮਾਂ ਬਣਾ ਕੇ ਕਸਬਾ ਲੋਪੋਕੇ ਵਿਖੇ ਰੇਡ ਕੀਤੀ ਗਈ, ਜਿਸ ਦੌਰਾਨ ਭੁਪਿੰਦਰ ਸਿੰਘ ਭਿੰਦਾ ਪੁੱਤਰ ਜੋਗਿੰਦਰ ਸਿੰਘ ਵਲੋਂ ਘਰ ਵਿਚ ਮਿੰਨੀ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ। ਘਰ ਵਿਚੋਂ 32 ਡਰੰਮਾ ਵਿਚ ਕਰੀਬ 6 ਹਜ਼ਾਰ ਲੀਟਰ ਕੱਚੀ ਲਾਹਣ, ਚਾਰ ਕੈਨਾਂ ਵਿਚੋਂ 140 ਦੇਸੀ ਸ਼ਰਾਬ ਦੀਆਂ ਬੋਤਲਾਂ, ਦੋ ਚਾਲੂ ਭੱਠੀਆਂ ਸਮੇਤ ਦੋਸ਼ੀ ਭਿੰਦਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਐਕਸਾਈਜ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਬਾਜ ਆ ਜਾਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਖ਼ਬਰਾਂ
Free
ਹਜ਼ਾਰਾਂ ਲੀਟਰ ਲਾਹਣ, ਦੇਸੀ ਸ਼ਰਾਬ ਤੇ ਚਾਲੂ ਭੱਠੀਆਂ ਸਮੇਤ ਇਕ ਕਾਬੂ
ਚੋਗਾਵਾਂ (ਅੰਮ੍ਰਿਤਸਰ), 10 ਮਈ (ਗੁਰਵਿੰਦਰ ਸਿੰਘ ਕਲਸੀ) - ਅਬਕਾਰੀ ਵਿਭਾਗ ਅਤੇ ਪੁਲਿਸ ਦੇ ਸਾਂਝੇ ਯਤਨਾ ਤਹਿਤ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਆਪ੍ਰੇਸ਼ਨ ਤਹਿਤ ਕਸਬਾ ਲੋਪੋਕੇ ਤੋਂ ਡੀ.ਐਸ.ਪੀ. ਕਪਿਲ ਕੌਸ਼ਲ ਚੋਗਾਵਾਂ ਅਤੇ...
ਅਜੀਤ ਡੈਸਕ
10-05-2026