23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਚੰਡੀਗੜ੍ਹ ਪੁਲਿਸ ਵਲੋਂ ਕੀਤਾ ਗਿਆ ਵਿਸ਼ੇਸ਼ ਫਲੈਗ ਮਾਰਚ

ਚੰਡੀਗੜ੍ਹ, 10 ਮਈ (ਕਪਿਲ ਵਧਵਾ) - ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵੱਧ ਰਹੇ ਗਲੀ ਅਪਰਾਧਾਂ ’ਤੇ ਨਕੇਲ ਕੱਸਣ ਲਈ ਚੰਡੀਗੜ੍ਹ ਪੁਲਿਸ ਵਲੋਂ ਮਲੋਆ ਇਲਾਕੇ ਵਿਚ ਵਿਸ਼ੇਸ਼ ਗਸ਼ਤ ਮੁਹਿੰਮ ਚਲਾਈ ਗਈ। ਡੀਜੀਪੀ....

ਅਜੀਤ ਡੈਸਕ 10-05-2026

ਚੰਡੀਗੜ੍ਹ, 10 ਮਈ (ਕਪਿਲ ਵਧਵਾ) - ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵੱਧ ਰਹੇ ਗਲੀ ਅਪਰਾਧਾਂ ’ਤੇ ਨਕੇਲ ਕੱਸਣ ਲਈ ਚੰਡੀਗੜ੍ਹ ਪੁਲਿਸ ਵਲੋਂ ਮਲੋਆ ਇਲਾਕੇ ਵਿਚ ਵਿਸ਼ੇਸ਼ ਗਸ਼ਤ ਮੁਹਿੰਮ ਚਲਾਈ ਗਈ। ਡੀਜੀਪੀ ਚੰਡੀਗੜ੍ਹ ਡਾ. ਸਾਗਰਪ੍ਰੀਤ ਹੁੱਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਏਐਸਪੀ ਸਾਊਥ ਵੈਸਟ ਦੀ ਅਗਵਾਈ ਹੇਠ ਸ਼ਾਮ 6 ਵਜੇ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਦੌਰਾਨ ਪੁਲਿਸ ਦੀਆਂ ਟੀਮਾਂ ਵਲੋਂ ਚੰਡੀਗੜ੍ਹ ਦੇ ਦੱਖਣ ਪੱਛਮੀ ਇਲਾਕਿਆਂ ਵਿਚੋਂ ਇਕ 'ਮਲੋਆ' ਦੀਆਂ ਗਲੀਆਂ ਅਤੇ ਹੋਰਨਾਂ ਸੰਵੇਦਨਸ਼ੀਲ ਇਲਾਕਿਆਂ ਵਿਚ ਫਲੈਗ ਮਾਰਚ ਕੀਤਾ ਗਿਆ। ਪੁਲਿਸ ਵਲੋਂ ਪੀਸੀਆਰ ਵਾਹਨਾਂ ਦੇ ਨਾਲ ਨਾਲ ਘੋੜਸਵਾਰ ਦਸਤਿਆਂ ਦੀ ਵੀ ਤਾਇਨਾਤੀ ਕੀਤੀ ਗਈ ਤਾਂ ਜੋ ਹਰ ਗਲੀ-ਮੁਹੱਲੇ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਬਣਾਈ ਜਾ ਸਕੇ।ਪੁਲਿਸ ਅਧਿਕਾਰੀਆਂ ਅਨੁਸਾਰ ਇਸ ਵਿਸ਼ੇਸ਼ ਗਸ਼ਤ ਦਾ ਮਕਸਦ ਅਪਰਾਧਿਕ ਅਨਸਰਾਂ ਵਿਚ ਡਰ ਪੈਦਾ ਕਰਨਾ ਅਤੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨਾ ਹੈ। ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਵੀ ਕੀਤੀ ਗਈ।ਚੰਡੀਗੜ੍ਹ ਪੁਲਿਸ ਨੇ ਸਪਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੀਆਂ ਵਿਸ਼ੇਸ਼ ਮੁਹਿੰਮਾਂ ਜਾਰੀ ਰਹਿਣਗੀਆਂ ਤਾਂ ਜੋ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰਹੇ।

ਪਿਛਲੀ ਖ਼ਬਰ ਨੂਰਪੁਰ ਬੇਦੀ ਚ ਚੱਲੀ ਗੋਲੀ, ਇਕ ਨੌਜਵਾਨ ਦੀ ਹੋਈ ਮੌਤ ਅਗਲੀ ਖ਼ਬਰ ਆਈਪੀਐਲ 2026 : 5 ਓਵਰਾਂ ਬਾਅਦ ਮੁੰਬਈ ਦਾ ਸਕੋਰ 41/3