23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜੰਗ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਕੀਤੀ ਵੱਡੀ ਅਪੀਲ

ਦਿੱਲੀ, 11 ਮਈ- ਦੇਸ਼ ਵਿਚ ਚੱਲ ਰਹੇ ਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵੱਡੀ ਅਪੀਲ ਕੀਤੀ ਹੈ...

ਅਜੀਤ ਡੈਸਕ 11-05-2026

ਦਿੱਲੀ, 11 ਮਈ- ਦੇਸ਼ ਵਿਚ ਚੱਲ ਰਹੇ ਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵੱਡੀ ਅਪੀਲ ਕੀਤੀ ਹੈ। ਉਨ੍ਹਾਂ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡੀਜ਼ਲ ਦੀ ਥਾਂ ਸੋਲਰ ਸਿੰਚਾਈ ਪੰਪਾਂ ਦਾ ਇਸਤੇਮਾਲ ਕੀਤਾ ਜਾਵੇ ਅਤੇ ਘਰ ਤੋਂ ਕੰਮ ਅਤੇ ਔਨਲਾਈਨ ਕਾਨਫਰੰਸ ਸ਼ੁਰੂ ਕਰੋ। ਪ੍ਰਧਾਨ ਮੰਤਰੀ ਮੋਦੀ ਨੇ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ।

ਇਕ ਸਾਲ ਤੱਕ ਵਿਦੇਸ਼ ਯਾਤਰਾ ਨਾ ਕਰੋ ਅਤੇ ਦੇਸ਼ ਵਿਚ ਹੀ ਵਿਆਹ ਕਰੋ ਅਤੇ ਖਾਣ ਵਾਲੇ ਤੇਲਾਂ ਦਾ ਇਸਤੇਮਾਲ ਘੱਟ ਕਰੋ। ਉਨ੍ਹਾਂ ਕਿਹਾ ਕਿ ਕਿਸਾਨ ਖਾਦਾਂ ਦੀ ਵਰਤੋਂ ਘੱਟ ਕਰਨ ਅਤੇ ਕੁਦਰਤੀ ਖੇਤੀ ਅਪਣਾਈ ਜਾਵੇ। ਪ੍ਰਧਾਨ ਮੰਤਰੀ ਮੋਦੀ ਨੇ ਪੈਟਰੋਲ-ਡੀਜ਼ਲ ਬਚਾ ਕੇ ਰੱਖਣ ਨੂੰ ਵੀ ਅਪੀਲ ਕੀਤੀ।

ਪਿਛਲੀ ਖ਼ਬਰ ਸਹਿਕਾਰੀ ਖੇਤੀਬਾੜੀ ਸਭਾ ਦੇ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਕੁਲਵਿੰਦਰ ਸਿੰਘ ਚੱਠਾ ਬਣੇ ਪ੍ਰਧਾਨ ਅਗਲੀ ਖ਼ਬਰ ਤੇਜ਼ ਮੀਂਹ, ਹਨੇਰੀ ਅਤੇ ਝੱਖੜ ਨੇ ਲੋਕਾਂ ਦੀਆਂ ਵਧਾਈਆਂ ਮੁਸ਼ਕਿਲਾਂ, ਬਿਜਲੀ ਹੋਈ ਗੁੱਲ