24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਇਮਾਨ ਸਿੰਘ ਮਾਨ ਨੇ ਵੰਦੇ ਮਾਤਰਮ ਦਾ ਗਾਇਨ ਲਾਜ਼ਮੀ ਕਰਨ ਦਾ ਕੀਤਾ ਵਿਰੋਧ

ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ)- ਇਮਾਨ ਸਿੰਘ ਮਾਨ ਨੇ ਵੰਦੇ ਮਾਤਰਮ ਦਾ ਗਾਇਨ ਲਾਜ਼ਮੀ ਕਰਨ ਦਾ ਵਿਰੋਧ ਕੀਤਾ...

ਅਜੀਤ ਡੈਸਕ 11-05-2026

ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ)- ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਮ ਮੰਗ ਪੱਤਰ ਦੇ ਕੇ ਵੰਦੇ ਮਾਤਰਮ ਦਾ ਗਾਇਨ ਲਾਜ਼ਮੀ ਬਣਾਉਣ ਲਈ ਇਸ ਨੂੰ ਰਾਸ਼ਟਰੀ ਸਨਮਾਨ ਕਾਨੂੰਨ ਨਾਲ ਜੁੜੇ ਜਾਣ ਦਾ ਵਿਰੋਧ ਕਰਦਿਆਂ ਇਸ ਦੇ ਗੁਰਮਤ ਵਿਰੋਧੀ ਹੋਣ ਸਬੰਧੀ ਤੁਰੰਤ ਪੰਥਕ ਸਪਸ਼ਟੀਕਰਨ ਅਤੇ ਕਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਗੱਲਬਾਤ ਕਰਦਿਆਂ ਇਮਾਨ ਸਿੰਘ ਮਾਨ ਨੇ ਕਿਹਾ ਕਿ 6 ਮਈ ਨੂੰ ਭਾਰਤ ਸਰਕਾਰ ਦੀ ਕੇਂਦਰੀ ਕੈਬਨਿਟ ਨੇ ਵੰਦੇ ਮਾਤਰਮ ਗਾਇਨ ਲਈ ਰਾਸ਼ਟਰੀ ਸਨਮਾਨ ਦੇ ਅਪਮਾਨ ਰੋਕਥਾਮ ਐਕਟ 1971 ਨੂੰ ਜਨਗਨ ਮਨੁੱਖ ਲਈ ਲਾਗੂ ਕੀਤਾ ਹੈ ਅਤੇ ਜੇਕਰ ਕੋਈ ਵੰਦੇ ਮਾਤਰਮ ਦਾ ਅਪਮਾਨ ਕਰਦਾ ਹੈ ਤਾਂ ਉਸਨੂੰ ਤਿੰਨ ਸਾਲ ਦਾ ਜ਼ੁਰਮਾਨਾ ਅਤੇ ਸਜ਼ਾ ਦਿੱਤੀ ਜਾਵੇਗੀ ਅਤੇ ਸਕੂਲਾਂ ਵਿੱਚ ਇਸ ਦਾ ਗਾਇਨ ਲਾਜ਼ਮੀ ਬਣਾਇਆ ਜਾਵੇਗਾ। ਜਿਸ ਨਾਲ ਸਿੱਖ ਬੱਚਿਆਂ ਨੂੰ ਵੀ ਇਹ ਵੰਦੇ ਮਾਤਰਮ ਗਾਉਣ ਲਈ ਮਜ਼ਬੂਰ ਹੋਣਾ ਪਵੇਗਾ।

ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਸਿੱਖ ਰਸਮਾਂ ਦੇ ਵਿਰੁੱਧ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦਾ ਗਾਇਨ ਗੁਰਮਤ ਵਿਰੋਧੀ ਹੋਣ ਸਬੰਧੀ ਤੁਰੰਤ ਪੰਥਕ ਸਪਸ਼ਟੀਕਰਨ ਅਤੇ ਕਨੂੰਨੀ ਚਾਰਾਜੋਈ ਕੀਤੀ ਜਾਣੀ ਚਾਹੀਦੀ ਹੈ।

ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਦਫ਼ਤਰ ਨੂੰ ਤਾਲਾ ਲਗਾਉਣ ਜਾ ਰਹੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਪੁਲਿਸ ਨਾਲ ਹੋਈ ਤਕਰਾਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਨਾਥ ਅੰਮ੍ਰਿਤ ਮਹੋਤਸਵ 'ਚ ਸ਼ਿਰਕਤ ਕੀਤੀ