24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੁਨਾਮ ਦੀ ਯੀਕਾਂਸ਼ੀ ਵਰਮਾ ਨੇ ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿਚ ਦਰਜ ਕਰਵਾਇਆ ਨਾਮ

ਸੁਨਾਮ ਊਧਮ ਸਿੰਘ ਵਾਲਾ, 11 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੁਨਾਮ ਊਧਮ ਸਿੰਘ ਵਾਲਾ ਦੀ ਵਿਦਿਆਰਥਣ ਯੀਕਾਂਸ਼ੀ ਵਰਮਾ ਪੁੱਤਰੀ ਲਖਵਿੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ...

ਅਜੀਤ ਡੈਸਕ 11-05-2026

ਸੁਨਾਮ ਊਧਮ ਸਿੰਘ ਵਾਲਾ, 11 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਅਨੁਸਾਰ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੁਨਾਮ ਊਧਮ ਸਿੰਘ ਵਾਲਾ ਦੀ ਵਿਦਿਆਰਥਣ ਯੀਕਾਂਸ਼ੀ ਵਰਮਾ ਪੁੱਤਰੀ ਲਖਵਿੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਵਿਦਿਆਰਥਣ ਯੀਕਾਂਸ਼ੀ ਨੇ 650 ਚੋਂ 626 ਅੰਕ ਲੈਕੇ 96.31 ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿਚੋਂ 19ਵਾਂ ਰੈਂਕ ਹਾਸਲ ਕਰਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਸੁਨਾਮ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਨੂੰ ਦਿੰਦਿਆ ਵਿਦਿਆਰਥਣ ਯੀਕਾਂਸ਼ੀ ਵਰਮਾ ਨੇ ਕਿਹਾ ਕਿ ਇਸ ਸਫਲਤਾ ਦਾ ਨਤੀਜਾ ਉਸਦੀ ਅਣਥੱਕ ਮਿਹਨਤ ਹੈ। ਯੀਕਾਂਸ਼ੀ ਵਰਮਾ ਦੇ ਘਰ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।

ਪਿਛਲੀ ਖ਼ਬਰ ਜਲੰਧਰ ਵਿਚ ਨੌਜਵਾਨਾਂ ਨੇ ਔਰਤ ਨਾਲ ਕਾਰ 'ਚ ਕੀਤਾ ਸਮੂਹਿਕ ਬਲਾਤਕਾਰ, ਤਿੰਨ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ਡੀ.ਐੱਸ.ਪੀਜ਼ ਦੇ ਕੀਤੇ ਗਏ ਤਬਾਦਲੇ