ਨੂਰਪੁਰ ਬੇਦੀ , 11 ਮਈ (ਢੀਂਡਸਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜੇ ਵਿਚ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਨੂਰਪੁਰ ਬੇਦੀ ਦੇ ਮਨੀ ਮਹੇਸ਼ ਸ਼ਰਮਾ ਨੇ ਆਪਣੀ ਇਸ ਉਪਲਬਧੀ ਲਈ ਆਪਣੀ ਮਾਤਾ ਮੋਨਿਕਾ ਸ਼ਰਮਾ, ਪਿਤਾ ਵਿਜੇ ਕੁਮਾਰ ਸ਼ਰਮਾ ਅਤੇ ਸਕੂਲ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ ਕਿ ਉਹ ਅੱਗੇ ਪੜ੍ਹ ਕੇ ਯੂ.ਪੀ.ਐਸ.ਸੀ. ਪ੍ਰੀਖਿਆ ਪਾਸ ਕਰਕੇ ਆਈ.ਪੀ.ਐਸ. ਅਧਿਕਾਰੀ ਬਣਨਾ ਚਾਹੁੰਦਾ ਹੈ। ਮਨੀ ਮੇਸ਼ ਸ਼ਰਮਾ ਨੇ ਦੱਸਿਆ ਕਿ ਉਹ ਪ੍ਰੀਖਿਆ ਦੀ ਤਿਆਰੀ ਦਿਨ ਅਤੇ ਰਾਤ ਨੂੰ ਸਖ਼ਤ ਮਿਹਨਤ ਕਰਕੇ ਕਰਦਾ ਰਿਹਾ ਹੈ। ਉਸ ਵਲੋਂ ਵੱਖ-ਵੱਖ ਵਿਸ਼ਿਆਂ ਦਾ ਟਾਈਮ ਟੇਬਲ ਬਣਾਇਆ ਗਿਆ ਸੀ, ਜਿਸ ਅਨੁਸਾਰ ਉਹ ਵੱਖ-ਵੱਖ ਵਿਸ਼ਿਆਂ ਦੀ ਤਿਆਰੀ ਕਰਦਾ ਸੀ। ਮਨੀ ਸ਼ਰਮਾ ਨੇ ਦੱਸਿਆ ਕਿ ਉਸ ਨੇ ਮੈਰੀਟੋਰੀਅਸ ਪ੍ਰੀਖਿਆ ਵੀ ਦਿੱਤੀ ਹੋਈ ਹੈ, ਜਿਸ ਵਿੱਚ ਉਸਦੇ 150 ਵਿਚੋਂ 132 ਅੰਕ ਆਏ ਹੋਏ ਹਨ ਅਤੇ ਉਸ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਪ੍ਰਿੰਸੀਪਲ ਸ਼ਰਨਜੀਤ ਕੌਰ ਤੇ ਸਮੂਹ ਸਟਾਫ਼ ਨੇ ਮਨੀ ਮਹੇਸ਼ ਨੂੰ ਵਧਾਈ ਦਿੱਤੀ ।
ਤਾਜ਼ਾ ਖ਼ਬਰਾਂ
Free
ਆਈ.ਪੀ.ਐਸ. ਅਧਿਕਾਰੀ ਬਣਨਾ ਚਾਹੁੰਦਾ ਹੈ ਮਨੀ ਮਹੇਸ਼ ਸ਼ਰਮਾ
ਨੂਰਪੁਰ ਬੇਦੀ , 11 ਮਈ (ਢੀਂਡਸਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜੇ ਵਿਚ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਸਰਕਾਰੀ ਸੀਨੀਅਰ...
ਅਜੀਤ ਡੈਸਕ
11-05-2026