24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਲੋਟ ਵਿਚ ਭਾਜਪਾ ਆਗੂ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ

ਮਲੋਟ, 12 ਮਈ (ਬੂਟਾ ਸਿੰਘ, ਰਣਜੀਤ ਪਾਟਿਲ, ਬਰਾੜ)- ਸੋਮਵਾਰ ਦੇਰ ਸ਼ਾਮ ਵਾਟਰ ਵਰਕਸ ਰੋਡ ’ਤੇ ਡੀ.ਐਸ.ਪੀ. ਪਵਿੱਤਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਸੀ.ਬੀ.ਆਈ. ਦੀ ਟੀਮ....

ਅਜੀਤ ਡੈਸਕ 12-05-2026

ਮਲੋਟ, 12 ਮਈ (ਬੂਟਾ ਸਿੰਘ, ਰਣਜੀਤ ਪਾਟਿਲ, ਬਰਾੜ)- ਸੋਮਵਾਰ ਦੇਰ ਸ਼ਾਮ ਵਾਟਰ ਵਰਕਸ ਰੋਡ ’ਤੇ ਡੀ.ਐਸ.ਪੀ. ਪਵਿੱਤਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਸੀ.ਬੀ.ਆਈ. ਦੀ ਟੀਮ ਵਲੋਂ ਭਾਜਪਾ ਆਗੂ ਰਾਘਵ ਗੋਇਲ ਪੁੱਤਰ ਵਿਕਾਸ ਗੋਇਲ ਦੇ ਘਰ ਛਾਪੇਮਾਰੀ ਕੀਤੀ ਗਈ।

ਸੂਤਰਾਂ ਮੁਤਾਬਕ ਛਾਪੇਮਾਰੀ ਦੌਰਾਨ ਰਾਘਵ ਗੋਇਲ ਅਤੇ ਉਸ ਦੇ ਪਿਤਾ ਵਿਕਾਸ ਗੋਇਲ ਘਰ ’ਚ ਮੌਜੂਦ ਨਹੀਂ ਸਨ। ਇਹ ਛਾਪੇਮਾਰੀ FIR ਨੰ. 12/26 ਮਿਤੀ 11.05.2026, PC Act, ਥਾਣਾ ਸੀ.ਬੀ.ਆਈ. ਚੰਡੀਗੜ੍ਹ ਨਾਲ ਸੰਬੰਧਿਤ ਹੈ। ਜਾਣਕਾਰੀ ਅਨੁਸਾਰ ਟੀਮ ਵਲੋਂ ਕਰੀਬ ਰਾਤ 1 ਵਜੇ ਤੱਕ ਘਰ ਅੰਦਰ ਜਾਂਚ ਕੀਤੀ ਗਈ। ਸੂਤਰਾਂ ਅਨੁਸਾਰ ਟੀਮ ਆਪਣੇ ਨਾਲ ਕੁਝ ਦਸਤਾਵੇਜ਼ ਲੈ ਗਈ ਹੈ।

ਦੱਸ ਦੇਈਏ ਕਿ ਭਾਜਪਾ ਆਗੂ ਰਾਘਵ ਗੋਇਲ ਅਤੇ ਪੁੱਤਰ ਵਿਕਾਸ ਕੁਮਾਰ ਉਰਫ਼ ਵਿੱਕੀ ਗੋਇਲ ਦਾ ਨਾਮ 20 ਲੱਖ ਰੁਪਏ ਦੀ ਰਿਸ਼ਵਤ ਨਾਲ ਜੁੜੇ ਇਕ ਵਿਜੀਲੈਂਸ ਮਾਮਲੇ ਵਿਚ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਮਾਮਲਾ ਇਕ ਪੰਜ ਸਿਤਾਰਾ ਹੋਟਲ ਦੀ ਡੀਲ ਅਤੇ ਰਿਸ਼ਵਤਖੋਰੀ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਇਸ ਕਾਰਵਾਈ ਦੌਰਾਨ ਕਈ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਵੱਡੇ ਨਾਂਅ ਵੀ ਸਾਹਮਣੇ ਆ ਸਕਦੇ ਹਨ। ਇਸ ਘਟਨਾ ਤੋਂ ਬਾਅਦ ਮਲੋਟ ਦੀ ਸਿਆਸਤ ਵਿਚ ਹਲਚਲ ਤੇਜ਼ ਹੋ ਗਈ ਹੈ।

ਪਿਛਲੀ ਖ਼ਬਰ ਕਣਕ ਦੇ ਨਾੜ ਅਤੇ ਰਹਿੰਦ ਖੂਹੰਦ ਨੂੰ ਅੱਗ ਲਾਉਣ ਵਾਲੇ 90 ਤੋਂ ਵਧੇਰੇ ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ⭐ਮਾਣਕ-ਮੋਤੀ ⭐